ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਹੜਤਾਲ ''ਤੇ ਉਤਰੇ ਪਾਕਿਸਤਾਨੀ ਵਪਾਰੀ

10/21/2019 8:26:19 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਰੋਧੀ ਦਲਾਂ ਤੋਂ ਬਾਅਦ ਹੁਣ ਵਪਾਰੀਆਂ ਨੇ ਵੀ ਇਮਰਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸਰਕਾਰ ਦੀਆਂ ਨੁਕਸਾਨਦਾਇਕ ਆਰਥਿਕ ਨੀਤੀਆਂ ਦੇ ਖਿਲਾਫ ਵਪਾਰੀਆਂ ਦੇ ਸੰਗਠਨ ਨੇ ਦੋ ਦਿਨ ਦੀ ਰਾਸ਼ਟਰ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਹ ਹੜਤਾਲ 29 ਤੋਂ 30 ਅਕਤੂਬਰ ਨੂੰ ਹੋਵੇਗੀ।

ਐਕਸਪ੍ਰੈੱਸ ਟ੍ਰਿਬਿਊਨ ਅਖਬਾਰ ਦੇ ਮੁਤਾਬਕ ਵਪਾਰੀਆਂ ਦੇ ਸੰਗਠਨ ਆਲ ਪਾਕਿਸਤਾਨ ਅੰਜੂਮਨ-ਏ-ਤਾਜਰਨ ਦੇ ਕੇਂਦਰੀ ਜਨਰਲ ਸਕੱਤਰ ਮਈਮ ਮੀਰ ਨੇ ਐਤਵਾਰ ਨੂੰ ਕਿਹਾ ਕਿ ਸਾਡਾ ਏਜੰਡਾ ਪ੍ਰਧਾਨ ਮੰਤਰੀ ਖਾਨ ਨੂੰ ਹਟਾਉਣਾ ਨਹੀਂ ਹੈ। ਅਸੀਂ ਸਿਰਫ ਨੀਤੀਆਂ 'ਚ ਸੁਧਾਰ ਕਰਨਾ ਚਾਹੁੰਦੇ ਹਾਂ। ਵਪਾਰੀ ਸਰਕਾਰ ਦੀਆਂ ਨੀਤੀਆਂ ਤੇ ਭਾਰੀ ਟੈਕਸ ਕਾਰਨ ਨਿਰਾਸ਼ ਹਨ। ਉਹ ਮੀਰਪੁਰਖਾਸ 'ਚ ਵਪਾਰੀਆਂ ਦੇ ਇਕ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ।

ਮੀਰ ਨੇ ਦੱਸਿਆ ਕਿ ਜੇਕਰ ਸਰਕਾਰ ਵਪਾਰੀਆਂ ਨੂੰ ਰਿਆਇਤਾਂ ਦੇਵੇ ਤਾਂ ਉਹ ਸਾਰੇ ਬਕਾਇਆ ਕਰਾਂ ਦਾ ਭੁਗਤਾਨ ਕਰਨ ਦੇ ਇੱਛੁਕ ਹਨ। ਉਨ੍ਹਾਂ ਨੇ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਵਪਾਰੀਆਂ ਦੇ ਅਨੁਕੂਲ ਨੀਤੀਆਂ ਲਾਗੂ ਨਹੀਂ ਕਰ ਰਹੀ ਹੈ। ਇਸ ਦੀਆਂ ਨੀਤੀਆਂ ਨਾਲ ਵਪਾਰ ਤੇ ਅਰਥਵਿਵਸਥਾ ਨੂੰ ਸਿੱਧੇ ਨੁਕਸਾਨ ਪਹੁੰਚਾ ਰਿਹਾ ਹੈ। ਸਰਕਾਰ ਜੇਕਰ ਸਾਡੀਆਂ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਅਸੀਂ ਰਾਸ਼ਟਰ ਵਿਆਪੀ ਹੜਤਾਲ ਵਾਪਸ ਲੈ ਸਕਦੇ ਹਾਂ।

ਦੱਸ ਦਈਏ ਕਿ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਜਮਿਅਤ ਉਲੇਮਾ-ਏ-ਫਜ਼ਲ ਦੇ ਮੁਖੀ ਮੌਲਾਨਾ ਫਜ਼ਲ ਨੇ ਇਮਰਾਨ ਖਾਨ ਦੀ ਸਰਕਾਰ ਨਾਲ ਪ੍ਰਸਤਾਵਿਤ ਗੱਲਬਾਤ ਨੂੰ ਰੱਦ ਕਰ ਦਿੱਤਾ ਹੈ। ਇਹ ਹੀ ਨਹੀਂ ਮੌਲਾਨਾ ਨੇ ਆਜ਼ਾਦੀ ਮਾਰਚ 'ਤੇ ਵਿਚਾਰ ਲਈ 24 ਅਕਤੂਬਰ ਨੂੰ ਬੈਠਕ ਬੁਲਾਉਣ ਦੀ ਗੱਲ ਕਹੀ ਹੈ, ਜਿਸ 'ਚ ਸਰਕਾਰ ਦੇ ਵਿਰੋਧ 'ਚ ਹੋਣ ਵਾਲੇ ਪ੍ਰਦਰਸ਼ਨਾਂ 'ਤੇ ਚਰਚਾ ਹੋਵੇਗੀ।

ਯਾਦ ਰਹੇ ਕਿ ਬੀਤੇ 20 ਅਕਤੂਬਰ ਨੂੰ ਜੇ.ਯੂ.ਆਈ.-ਐੱਫ. ਦੇ ਅਬਦੁੱਲ ਗਫੂਰ ਹੈਦਰੀ ਤੇ ਮੰਤਰੀਮੰਡਲ ਦੇ ਪ੍ਰਧਾਨ ਸੰਜਾਰੀ ਦੇ ਵਿਚਾਲੇ ਗੱਲਬਾਤ ਹੋਣੀ ਸੀ ਪਰ ਐਤਵਾਰ ਨੂੰ ਮੌਲਾਨਾ ਫਜ਼ਲ ਨੇ ਆਪਣੀ ਪਾਰਟੀ ਦੀ ਵਫਦ ਨੂੰ ਬੈਠਕ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਫਜ਼ਲ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਚੋਣ 'ਚ ਧੋਖਾਧੜੀ ਕਰਕੇ ਸੱਤਾ 'ਚ ਆਏ ਹਨ। ਮੌਲਾਨਾ ਫਜ਼ਲ ਨੇ ਕਿਹਾ ਕਿ ਸਰਕਾਰ ਦੇ ਨਾਲ ਗੱਲਬਾਤ ਦਾ ਫੈਸਲਾ ਹੁਣ ਵਿਰੋਧੀ ਰਹਿਬਰ ਭਾਈਚਾਰਾ ਲਵੇਗਾ।


Baljit Singh

Content Editor

Related News