ਛੋਟੀ ਜਿਹੀ ਗੱਲ 'ਤੇ ਪਤੀ ਨੇ ਕੱਟੇ ਪਤਨੀ ਦੇ ਵਾਲ, ਕੀਤੀ ਕੁੱਟਮਾਰ

Saturday, Mar 30, 2019 - 04:41 PM (IST)

ਛੋਟੀ ਜਿਹੀ ਗੱਲ 'ਤੇ ਪਤੀ ਨੇ ਕੱਟੇ ਪਤਨੀ ਦੇ ਵਾਲ, ਕੀਤੀ ਕੁੱਟਮਾਰ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪੇਸ਼ਾਵਰ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਸਮਾਰੋਹ ਵਿਚ ਸਿਰ ਨਾ ਢਕਣ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਨਾ ਸਿਰਫ ਕੁੱਟਿਆ ਸਗੋਂ ਉਸ ਦੇ ਵਾਲ ਵੀ ਕੱਟ ਦਿੱਤੇ। ਪੇਸ਼ਾਵਰ ਪੁਲਸ ਦੇ ਹਵਾਲੇ ਨਾਲ ਪਾਕਿਸਤਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਘਟਨਾ ਪੇਸ਼ਾਵਰ ਦੇ ਮਾਥੇਰਾ ਇਲਾਕੇ ਦੀ ਹੈ। ਪੁਲਸ ਨੇ ਉਕਤ ਵਿਅਕਤੀ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ।

27 ਮਾਰਚ ਨੂੰ ਵਾਪਰੀ ਇਸ ਘਟਨਾ ਵਿਚ ਮਹਿਲਾ ਆਪਣੇ ਪਤੀ ਦੇ ਚਚੇਰੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ ਸੀ। ਇੱਥੇ ਬਾਕੀ ਰਿਸ਼ਤੇਦਾਰਾਂ ਨਾਲ ਮਿਲਦੇ ਸਮੇਂ ਮਹਿਲਾ ਦੇ ਸਿਰ ਤੋਂ ਦੁੱਪਟਾ ਖਿਸਕ ਗਿਆ, ਜਿਸ ਨੂੰ ਉਸ ਦੇ ਪਤੀ ਨੇ ਦੇਖ ਲਿਆ। ਪੀੜਤਾ ਨੇ ਪੁਲਸ ਨੂੰ ਦੱਸਿਆ,''ਘਰ ਵਾਪਸ ਪਰਤਣ 'ਤੇ ਉਸ ਦੇ ਪਤੀ ਨੇ ਪਹਿਲਾਂ ਉਸ ਨੂੰ ਇਸ ਗੱਲ ਲਈ ਝਿੜਕਿਆ ਅਤੇ ਫਿਰ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਪਤੀ ਨੇ ਲੱਤਾਂ ਅਤੇ ਮੁੱਕਿਆਂ ਨਾਲ ਉਸ ਨੂੰ ਬਹੁਤ ਮਾਰਿਆ।'' ਪੀੜਤਾ ਨੇ ਦੱਸਿਆ ਕਿ ਜਿਸ ਸਮੇਂ ਪਤੀ ਨਾਲ ਉਸ ਨਾਲ ਕੁੱਟਮਾਰ ਕਰ ਰਿਹਾ ਸੀ ਉਸ ਸਮੇਂ ਘਰ ਵਿਚ ਸਿਰਫ ਉਸ ਦਾ 3 ਸਾਲ ਦਾ ਬੱਚਾ ਸੀ। ਇਸੇ ਗੱਲ ਦਾ ਫਾਇਦਾ ਉਸ ਦੇ ਪਤੀ ਨੇ ਚੁੱਕਿਆ ਅਤੇ ਉਸ ਨੂੰ ਮਾਰਿਆ। 

ਥੋੜ੍ਹੀ ਦੇਰ ਬਾਅਦ ਉਸ ਨੇ ਕੈਂਚੀ ਲਈ ਅਤੇ ਉਸ ਦੇ ਵਾਲ ਕੱਟ ਦਿੱਤੇ। ਦੋਸ਼ੀ ਵਿਅਕਤੀ ਮਲਕੰਦ ਲੇਵੀਜ਼ ਫੋਰਸਿਜ ਵਿਚ ਹੈ ਜੋ ਪਾਕਿਸਤਾਨ ਦਾ ਨੀਮ ਫੌਜੀ ਬਲ ਹੈ। ਮਹਿਲਾ ਨੇ ਦੱਸਿਆ ਕਿ ਉਹ ਦੇਰੀ ਨਾਲ ਸ਼ਿਕਾਇਤ ਇਸ ਲਈ ਦਰਜ ਕਰਵਾ ਰਹੀ ਹੈ ਕਿਉਂਕਿ ਉਸ ਦੇ ਪਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਪਾਕਿਸਤਾਨ ਦੇ ਲਾਹੌਰ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਸੀ। ਇੱਥੇ ਇਕ ਮਹਿਲਾ ਨੇ ਆਪਣੇ ਪਤੀ ਤੇ ਉਸ ਦੇ ਸਾਥੀਆਂ 'ਤੇ ਉਸ ਦੇ ਕੱਪੜੇ ਉਤਾਰ ਕੇ ਕੁੱਟਣ ਅਤੇ ਗੰਜਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਘਟਨਾ ਵਿਚ ਮਹਿਲਾ ਨੇ ਆਪਣੇ ਪਤੀ ਅਤੇ ਉਸ ਦੇ ਸਾਥੀਆਂ ਸਾਹਮਣੇ ਡਾਂਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


author

Vandana

Content Editor

Related News