ਪਾਕਿ ਟਰੇਨ ਹਾਦਸਾ : ਮਾਰੇ ਗਏ ਲੋਕਾਂ ਨੂੰ ਸਪੁਰਦ-ਏ-ਖਾਕ ਕੀਤਾ ਜਾਣਾ ਸ਼ੁਰੂ

11/01/2019 4:45:23 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਬੀਤੇ ਦਿਨ ਇਕ ਚੱਲਦੀ ਟਰੇਨ ਵਿਚ ਭਿਆਨਕ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਘੱਟੋ-ਘੱਟ 74 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮਾਰੇ ਗਏ ਇਨ੍ਹਾਂ ਲੋਕਾਂ ਵਿਚੋਂ ਕੁਝ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਸਪੁਰਦ-ਏ-ਖਾਕ ਕਰਨ ਲਈ ਸ਼ੁੱਕਰਵਾਰ ਨੂੰ ਇਕੱਠੇ ਹੋਏ। ਮ੍ਰਿਤਕਾਂ ਵਿਚੋਂ ਕਈ ਇਕ ਹੀ ਸ਼ਹਿਰ ਦੇ ਰਹਿਣ ਵਾਲੇ ਸਨ। ਘਟਨਾਸਥਲ ਤੋਂ ਐਂਬੂਲੈਂਸ ਦੇ ਜ਼ਰੀਏ ਜਿਵੇਂ ਹੀ ਪਹਿਲੀ ਲਾਸ਼ ਸਰਕਾਰੀ ਇਮਾਰਤ ਵਿਚ ਪਹੁੰਚੀ, ਸੋਗ ਵਿਚ ਡੁੱਬੇ ਪਰਿਵਾਰ ਵਾਲਿਆਂ ਦੀ ਭੀੜ ਇੱਥੇ ਇਕੱਠੀ ਹੋ ਗਈ। ਸਵੇਰ ਦੀ ਪ੍ਰਾਰਥਨਾ ਦੇ ਬਾਅਦ ਪਹਿਲੇ ਜਨਾਜ਼ੇ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਏ। ਇਹ ਜਨਾਜ਼ਾ ਕਾਰ ਮਕੈਨਿਕ ਮੁਹੰਮਦ ਸਲੀਮ ਦਾ ਸੀ। ਸੋਗ ਵਿਚ ਡੁੱਬਿਆ ਪਰਿਵਾਰ ਇੱਥੇ ਬਿਸਮਿਲਾਹ ਮਸਜਿਦ ਵਿਚ ਇਕੱਠਾ ਹੋਇਆ ਅਤੇ ਸਵੇਰ ਦੀ ਨਮਾਜ਼ ਅਦਾ ਕੀਤੀ। 

ਉੱਥੋਂ ਇਕ ਦਿਨ ਪਹਿਲਾਂ ਘੱਟੋ-ਘੱਟ 42 ਸ਼ਰਧਾਲੂ ਲਾਹੌਰ ਨੇੜੇ ਇਕ ਧਾਰਮਿਕ ਤਿਉਹਾਰ ਵਿਚ ਸ਼ਾਮਲ ਹੋਣ ਲਈ ਟਰੇਨ ਵਿਚ ਸਵਾਰ ਹੋਏ ਸਨ। ਸ਼ਹਿਰ ਦੇ ਡਿਪਟੀ ਕਸ਼ਿਮਨਰ ਅਤਾਉੱਲਾ ਸ਼ਾਹ ਨੇ ਦੱਸਿਆ ਕਿ ਹੁਣ ਤੱਕ ਮ੍ਰਿਤਕਾਂ ਵਿਚ ਇਸ ਸ਼ਹਿਰ ਦੇ 8 ਲੋਕਾਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਜਦਕਿ ਇੱਥੋਂ ਦੇ ਜ਼ਖਮੀ ਯਾਤਰੀਆਂ ਦੀ ਗਿਣਤੀ 24 ਹੈ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਹੋਰ 40 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਟਰੇਨ ਵਿਚ ਅੱਗ ਉਸ ਸਮੇਂ ਲੱਗੀ ਜਦੋਂ ਕੁਝ ਯਾਤਰੀ ਸਵੇਰ ਦਾ ਨਾਸ਼ਤਾ ਬਣਾ ਰਹੇ ਸਨ ਅਤੇ ਦੋ ਗੈਸ ਸਿਲੰਡਰਾਂ ਵਿਚ ਧਮਾਕਾ ਹੋ ਗਿਆ। 

ਉਨ੍ਹਾਂ ਨੇ ਦੱਸਿਆ ਕਿ ਤੇਜ਼ਗਾਮ ਐਕਸਪ੍ਰੈੱਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ। ਉਦੋਂ ਸਵੇਰੇ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲੇ ਦੇ ਨੇੜੇ ਲਿਆਕਤਪੁਰ ਵਿਚ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਟਰੇਨ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਸੜ ਗਏ। ਇਨ੍ਹਾਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ 200 ਯਾਤਰੀ ਸਵਾਰ ਸਨ।


Vandana

Content Editor

Related News