ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਲਈ ਯੂਕ੍ਰੇਨ 'ਚ ਟੈਂਕ ਭੇਜੇਗਾ ਪਾਕਿਸਤਾਨ, ਜਾਣੋ ਕੀ ਹੈ ਚਾਲ?

03/21/2023 9:23:00 PM

ਇੰਟਰਨੈਸ਼ਨਲ ਡੈਸਕ : ਗਰੀਬੀ ਤੇ ਭੁੱਖਮਰੀ ਨਾਲ ਜੂਝ ਰਹੇ ਪਾਕਿਸਤਾਨ ਨੇ ਹੁਣ ਵਿਦੇਸ਼ੀ ਕਰਜ਼ਿਆਂ ਲਈ ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਦਾ ਨੁਸਖਾ ਅਪਣਾਉਣ ਦੀ ਨਵੀਂ ਚਾਲ ਚੱਲੀ ਹੈ। ਇਕ ਸਾਲ ਪਹਿਲਾਂ ਯੂਕ੍ਰੇਨ ਯੁੱਧ ਵਿੱਚ ਰੂਸ ਦੇ ਨਾਲ ਖੜ੍ਹੇ ਪਾਕਿਸਤਾਨ ਨੇ ਅਚਾਨਕ ਆਪਣਾ ਰੁਖ ਬਦਲ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਹੁਣ ਯੂਕ੍ਰੇਨ ਨੂੰ ਜੰਗ ਲਈ ਟੈਂਕ ਦੇਣ 'ਤੇ ਵਿਚਾਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਯੂਕ੍ਰੇਨ ਨੂੰ 44 T-80UD ਮੇਨ ਬੈਟਲ ਟੈਂਕ (MBT) ਭੇਜ ਸਕਦਾ ਹੈ। ਖਾਸ ਗੱਲ ਇਹ ਹੈ ਕਿ ਪਾਕਿਸਤਾਨ ਨੇ ਇਹ ਟੈਂਕ 1980 ਵਿੱਚ ਹੀ ਯੂਕ੍ਰੇਨ ਤੋਂ ਖਰੀਦੇ ਸਨ।

ਇਹ ਵੀ ਪੜ੍ਹੋ : ਇਸਲਾਮਿਕ ਕੱਟੜਪੰਥੀ ਜ਼ਾਕਿਰ ਨਾਇਕ ਨੂੰ ਡਿਪੋਰਟ ਕਰ ਓਮਾਨ ਤੋਂ ਲਿਆਂਦਾ ਜਾਵੇਗਾ ਭਾਰਤ : ਸੂਤਰ

ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਇਕ ਸਾਲ ਵਿੱਚ ਅਜਿਹਾ ਕੀ ਹੋਇਆ ਹੈ ਕਿ ਪਾਕਿਸਤਾਨ ਨੇ ਆਪਣਾ ਪੱਖ ਬਦਲ ਲਿਆ ਹੈ ਅਤੇ ਕੀ ਇਸ ਵਿੱਚ ਅਮਰੀਕਾ ਦੀ ਕੋਈ ਚਾਲ ਹੈ? ਇਕ ਸਾਲ ਪਹਿਲਾਂ ਤੱਕ ਰੂਸ ਦੇ ਨਾਲ ਖੜ੍ਹਾ ਪਾਕਿਸਤਾਨ ਹੁਣ ਯੂਕ੍ਰੇਨ ਦੀ ਜੰਗ ਵਿੱਚ ਮਦਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਤੋਂ ਯੂਕ੍ਰੇਨ ਨੂੰ ਜੰਗੀ ਟੈਂਕਾਂ ਤੋਂ ਇਲਾਵਾ ਗੋਲਾ ਬਾਰੂਦ ਤੇ ਹੋਰ ਰੱਖਿਆ ਸਾਮਾਨ ਵੀ ਦਿੱਤਾ ਜਾਵੇਗਾ। ਪਾਕਿਸਤਾਨੀ ਫੌਜ ਕੋਲ 2,467 ਟੈਂਕ ਹਨ। ਯੂਕ੍ਰੇਨ ਨਾਲ ਪਾਕਿਸਤਾਨ ਦੇ ਰਿਸ਼ਤੇ ਬਹੁਤ ਮਜ਼ਬੂਤ ਰਹੇ ਹਨ। ਦੋਵਾਂ ਦੇਸ਼ਾਂ ਦੇ ਫੌਜੀ ਅਤੇ ਉਦਯੋਗਿਕ ਸਬੰਧ ਹਨ। ਪਾਕਿਸਤਾਨ ਨੇ ਪੂਰਬੀ ਯੂਰਪੀ ਦੇਸ਼ ਤੋਂ 320 T-80UD ਟੈਂਕ ਖਰੀਦੇ ਹਨ, ਜੋ ਕਿ ਸੋਵੀਅਤ T-80 ਦਾ ਅਪਗ੍ਰੇਡ ਕੀਤਾ ਸੰਸਕਰਣ ਹੈ। ਪਾਕਿਸਤਾਨ ਅਤੇ ਯੂਕ੍ਰੇਨ ਵਿਚਕਾਰ ਹੋਏ ਸੌਦੇ ਵਿੱਚ ਗੋਲਾ-ਬਾਰੂਦ ਅਤੇ ਸਪੇਅਰ ਪਾਰਟਸ ਸਮੇਤ T-80UD ਟੈਂਕਾਂ ਦੇ ਰੱਖ-ਰਖਾਅ ਲਈ ਇਕ ਪੂਰਾ ਈਕੋਸਿਸਟਮ ਸ਼ਾਮਲ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੇ ਹੁਣ ਨਵਰੋਜ਼ ਤਿਉਹਾਰ 'ਤੇ ਲਗਾਈ ਪਾਬੰਦੀ

1991 'ਚ ਉਸ ਸਮੇਂ ਦੇ ਸੋਵੀਅਤ ਸੰਘ ਤੋਂ ਵੱਖ ਹੋਣ ਤੋਂ ਬਾਅਦ ਯੂਕ੍ਰੇਨ ਦੇ ਪਾਕਿਸਤਾਨ ਨਾਲ ਨੇੜਲੇ ਫੌਜੀ ਸਬੰਧ ਰਹੇ ਹਨ। ਦੋਵਾਂ ਦੇਸ਼ਾਂ ਨੇ 2020 ਤੱਕ ਲਗਭਗ 1.6 ਬਿਲੀਅਨ ਡਾਲਰ ਦੇ ਰੱਖਿਆ ਸਮਝੌਤੇ ਕੀਤੇ ਸਨ। ਦਰਅਸਲ, ਪਾਕਿਸਤਾਨ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਮਹਿੰਗਾਈ ਨੇ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਵੀ ਖਤਮ ਹੋ ਗਿਆ ਹੈ। ਅਜਿਹੇ 'ਚ ਪਾਕਿਸਤਾਨ ਨੂੰ ਤੇਲ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਦਰਾਮਦ 'ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁਰੂ 'ਚ ਪਾਕਿਸਤਾਨ ਨੇ ਚੀਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਵਰਗੇ ਇਸਲਾਮੀ ਦੇਸ਼ਾਂ ਦੇ ਸਾਹਮਣੇ ਆਪਣਾ ਹੱਥ ਵਧਾਇਆ ਸੀ ਪਰ ਕੁਝ ਖਾਸ ਮਦਦ ਨਹੀਂ ਮਿਲੀ।

ਇਹ ਵੀ ਪੜ੍ਹੋ : ਕਿਸੇ ਵੀ ਸੂਰਤ 'ਚ ਜ਼ਿਲ੍ਹੇ ਦੀ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ : ਡੀ. ਸੀ. ਆਸ਼ਿਕਾ ਜੈਨ

ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਵੀ ਪਾਕਿਸਤਾਨ ਦੇ ਸਾਹਮਣੇ ਕਈ ਸਖ਼ਤ ਸ਼ਰਤਾਂ ਰੱਖੀਆਂ ਹਨ। ਅਜਿਹੇ 'ਚ ਪਾਕਿਸਤਾਨ ਹਰ ਰੋਜ਼ ਆਰਥਿਕ ਸੰਕਟ ਕਾਰਨ ਟੁੱਟਦਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਪੱਛਮੀ ਦੇਸ਼ ਇਸ ਦਾ ਫਾਇਦਾ ਉਠਾ ਰਹੇ ਹਨ। ਉਹ ਪਾਕਿਸਤਾਨ ਦੇ ਸਹਾਰੇ ਦੀ ਮਦਦ ਯੂਕ੍ਰੇਨ ਨੂੰ ਮਦਦ ਦਿਵਾ ਰਹੇ ਹਨ ਤਾਂ ਕਿ ਚੀਨ ਅਤੇ ਰੂਸ ਦਾ ਗਠਜੋੜ ਕਮਜ਼ੋਰ ਹੋ ਸਕੇ। ਇਸ ਤੋਂ ਇਲਾਵਾ ਪਾਕਿਸਤਾਨ ਰਾਹੀਂ ਯੂਕ੍ਰੇਨ ਨੂੰ ਆਸਾਨੀ ਨਾਲ ਜੰਗੀ ਹਥਿਆਰਾਂ ਦੀ ਸਪਲਾਈ ਕਰਨਾ ਵੀ ਸੰਭਵ ਹੈ।

ਇਹ ਵੀ ਪੜ੍ਹੋ : TV 'ਤੇ ਲਾਈਵ ਸ਼ੋਅ ਦੌਰਾਨ ਅਚਾਨਕ ਬੇਹੋਸ਼ ਹੋ ਕੇ ਡਿੱਗੀ ਐਂਕਰ, ਦੇਖੋ ਵੀਡੀਓ

ਵਿਦੇਸ਼ ਮਾਮਲਿਆਂ ਦੇ ਮਾਹਿਰ ਡਾ ਆਦਿਤਿਆ ਪਟੇਲ ਦਾ ਕਹਿਣਾ ਹੈ, ''ਪਾਕਿਸਤਾਨ ਪੱਛਮੀ ਦੇਸ਼ਾਂ ਅਤੇ ਖਾਸ ਕਰਕੇ ਅਮਰੀਕਾ ਦੇ ਦਬਾਅ ਹੇਠ ਬੇਵੱਸ ਹੋ ਗਿਆ ਹੈ। ਪਾਕਿਸਤਾਨ ਨੂੰ ਕਿਤੇ ਵੀ ਮਦਦ ਮਿਲਣ ਦੀ ਉਮੀਦ ਨਹੀਂ ਹੈ। ਅਜਿਹੇ 'ਚ ਸਿਰਫ ਪੱਛਮੀ ਦੇਸ਼ ਹੀ ਇਸ ਲਈ ਉਮੀਦ ਦੀ ਕਿਰਨ ਹਨ। ਯੂਕ੍ਰੇਨ ਦੀ ਮਦਦ ਕਰਕੇ ਪਾਕਿਸਤਾਨ ਪੱਛਮੀ ਦੇਸ਼ਾਂ ਤੋਂ ਕਰਜ਼ਾ ਲੈ ਸਕਦਾ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਰੂਸ ਦਾ ਸਮਰਥਨ ਕਰਨ ਵਾਲਾ ਇਕ ਦੇਸ਼ ਘੱਟ ਜਾਵੇਗਾ। ਇਸ ਤੋਂ ਇਲਾਵਾ ਕਰਾਚੀ ਬੰਦਰਗਾਹ ਤੋਂ ਵੀ ਆਸਾਨੀ ਨਾਲ ਯੂਕ੍ਰੇਨ ਨੂੰ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ।''

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News