ਨੋਬਲ ਪੁਰਸਕਾਰ ਲਈ ਟਰੰਪ ਨੂੰ ਦੁਬਾਰਾ ਨਾਮਜ਼ਦ ਕਰੇਗਾ ਪਾਕਿ
Tuesday, Oct 14, 2025 - 05:23 AM (IST)

ਕਾਹਿਰਾ - ਸੋਮਵਾਰ ਨੂੰ ਮਿਸਰ ਵਿਚ ਸ਼ਰਮ ਅਲ-ਸ਼ੇਖ ਸ਼ਾਂਤੀ ਸੰਮੇਲਨ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕਣ ਦਾ ਸਾਰਾ ਸਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਂਦਾ ਹੈ।
ਚਾਪਲੂਸੀ ਕਰਨ ’ਚ ਮਾਹਿਰ ਸ਼ਾਹਬਾਜ਼ ਨੇ ਆਪਣੇ ਭਾਸ਼ਣ ਵਿਚ ਟਰੰਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਜ਼ਰਾਈਲ ਅਤੇ ਹਮਾਸ ਵਿਚਕਾਰ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਦੁਬਾਰਾ ਨਾਮਜ਼ਦ ਕਰ ਰਹੇ ਹਨ।
ਇਸ ’ਤੇ ਪ੍ਰਤੀਕਿਆ ਦਿੰਦੇ ਹੋਏ ਟਰੰਪ ਨੇ ਖੁਸ਼ੀ ਨਾਲ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ। ਸ਼ਾਹਬਾਜ਼ ਸ਼ਰੀਫ ਵੱਲੋਂ ਨੋਬਲ ਸ਼ਾਂਤੀ ਪੁਰਸਕਾਰ ਲਈ ਦੁਬਾਰਾ ਨਾਮਜ਼ਦ ਕਰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘ਆਓ ਸਾਰੇ ਘਰ ਚੱਲੀਏ।’