ਕਵੇਟਾ ''ਚ ਆਤਮਘਾਤੀ ਧਮਾਕੇ ''ਚ 10 ਲੋਕਾਂ ਦੀ ਮੌਤ, ਪਾਕਿ ਰਾਸ਼ਟਰਪਤੀ ਨੇ ਭਾਰਤ ਸਿਰ ਮੜ੍ਹਿਆ ਇਲਜ਼ਾਮ
Wednesday, Oct 01, 2025 - 12:21 PM (IST)

ਇਸਲਾਮਾਬਾਦ/ਗੁਰਦਾਸਪੁਰ (ਏਜੰਸੀਆਂ, ਵਿਨੋਦ)- ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿਚ ਮੰਗਲਵਾਰ ਦੁਪਹਿਰ ਨੂੰ ਇਕ ਭੀੜ-ਭੜੱਕੇ ਵਾਲੀ ਸੜਕ ’ਤੇ ਇਕ ਆਤਮਘਾਤੀ ਬੰਬ ਧਮਾਕਾ ਹੋਇਆ। ਰਿਪੋਰਟਾਂ ਅਨੁਸਾਰ ਇਸ ਧਮਾਕੇ ’ਚ 10 ਲੋਕ ਮਾਰੇ ਗਏ ਹਨ, ਜਦਕਿ 32 ਹੋਰ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 4 ਅੱਤਵਾਦੀ ਵੀ ਸ਼ਾਮਲ ਹਨ।
ਕਵੇਟਾ ਦੇ ਐੱਸ.ਐੱਸ.ਪੀ. ਮੁਹੰਮਦ ਬਲੋਚ ਅਨੁਸਾਰ ਧਮਾਕਾਖੇਜ਼ ਪਦਾਰਥਾਂ ਨਾਲ ਭਰੀ ਇਕ ਗੱਡੀ ਵਿਚ ਪੈਰਾ ਮਿਲਟਰੀ ਫੋਰਸ ਦੇ ਹੈੱਡਕੁਆਰਟਰ ਨੇੜੇ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਕੰਧਾਂ ’ਚ ਤਰੇੜਾਂ ਆ ਗਈਆਂ।
ਇਹ ਵੀ ਪੜ੍ਹੋ- ਸ਼ਟਡਾਊਨ ਹੋ ਗਈ ਅਮਰੀਕੀ ਸਰਕਾਰ ! 6 ਸਾਲਾਂ 'ਚ ਪਹਿਲੀ ਵਾਰ ਹੋਇਆ ਅਜਿਹਾ
ਇਸ ਹਮਲੇ ਬਾਰੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਹੈਰਾਨੀਜਨਕ ਬਿਆਨ ਦਿੰਦਿਆਂ ਕਿਹਾ ਹੈ ਕਿ ਇਸ ਹਮਲੇ ਪਿੱਛੇ ਭਾਰਤ ਸਮਰਥਿਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਦਾ ਹੱਥ ਹੈ। ਹਾਲਾਂਕਿ ਭਾਰਤ ਨੇ ਅਜੇ ਤੱਕ ਇਸ ਦੋਸ਼ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਬਲੋਚਿਸਤਾਨ ਦੇ ਸਿਹਤ ਮੰਤਰੀ ਬਖਤ ਮੁਹੰਮਦ ਕਾਕਰ ਦੇ ਅਨੁਸਾਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਅਤੇ ਟਰਾਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਸਾਰੇ ਵੱਡੇ ਹਸਪਤਾਲਾਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਨ੍ਹਾਂ ’ਚ ਕਵੇਟਾ ਸਿਵਲ ਹਸਪਤਾਲ, ਬਲੋਚਿਸਤਾਨ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਟਰਾਮਾ ਸੈਂਟਰ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e