ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Monday, Sep 29, 2025 - 12:30 PM (IST)

ਲਾਕਡਾਊਨ ! ਇੰਟਰਨੈੱਟ ਵੀ ਬੰਦ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਬੀਤੇ ਦਿਨ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਹੀ ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਆਮ ਲੋਕ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਭੜਕੇ ਗਏ ਹਨ।

ਉੱਥੇ ਮੌਜੂਦਾ ਹਾਲਾਤ ਬੇਕਾਬੂ ਨਜ਼ਰ ਆ ਰਹੇ ਹਨ ਤੇ ਜਨਤਾ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਆਈ ਹੈ ਤੇ ਆਵਾਮੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਸਰਕਾਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੋਮਵਾਰ ਨੂੰ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੁਣ ਲਾਕਡਾਊਨ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹੜਤਾਲ ਤੇ ਲਾਕਡਾਊਨ ਵਰਗੀ ਸਥਿਤੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਦੁਕਾਨਾਂ, ਸੜਕਾਂ ਤੇ ਵਾਹਨਾਂ ਦੀ ਆਵਾਜਾਈ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕੰਮ ਲਈ ਬਾਹਰ ਗਿਆ ਸੀ ਬੰਦਾ, ਜਦੋਂ ਪਰਤਿਆ ਤਾਂ ਘਰ 'ਚ ਪਤਨੀ ਤੇ ਧੀਆਂ ਨੂੰ ਇਸ ਹਾਲ 'ਚ ਦੇਖ...

ਜ਼ਿਕਰਯੋਗ ਹੈ ਕਿ ਅਵਾਮੀ ਐਕਸ਼ਨ ਕਮੇਟੀ ਇੱਕ ਗਠਜੋੜ ਹੈ, ਜਿਸ 'ਚ ਵੱਡੀ ਗਿਣਤੀ 'ਚ ਨੌਜਵਾਨ ਜੁੜੇ ਹੋਏ ਹਨ ਤੇ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਕਾਫ਼ੀ ਮਸ਼ਹੂਰ ਹੋਈ ਹੈ। ਇਹ ਗਠਜੋੜ ਕਈ ਸੁਧਾਰਾਂ ਦੀ ਮੰਗ ਕਰ ਰਿਹਾ ਹੈ, ਜਿਸ ਵਿੱਚ ਪਾਕਿਸਤਾਨ ਵਿੱਚ ਰਹਿੰਦੇ ਕਸ਼ਮੀਰੀ ਸ਼ਰਨਾਰਥੀਆਂ ਲਈ ਰਾਖਵੀਆਂ ਪੀ.ਓ.ਕੇ. ਅਸੈਂਬਲੀ ਵਿੱਚ 12 ਵਿਧਾਨ ਸਭਾ ਸੀਟਾਂ ਨੂੰ ਖ਼ਤਮ ਕਰਨਾ, ਸਬਸਿਡੀ ਵਾਲਾ ਆਟਾ, ਮੰਗਲਾ ਪਣਬਿਜਲੀ ਪ੍ਰੋਜੈਕਟ ਨਾਲ ਸਬੰਧਤ ਨਿਰਪੱਖ ਬਿਜਲੀ ਦਰਾਂ ਅਤੇ ਇਸਲਾਮਾਬਾਦ ਵੱਲੋਂ ਲੰਬੇ ਸਮੇਂ ਤੋਂ ਰੁਕੇ ਹੋਏ ਸੁਧਾਰਾਂ ਨੂੰ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ ਹੈ।

ਮੌਜੂਦਾ ਹਾਲਾਤਾਂ ਨੂੰ ਦੇਖਿਆਂ ਪ੍ਰਸ਼ਾਸਨ ਨੇ ਸੜਕਾਂ ‘ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ ਪੀ.ਓ.ਕੇ 'ਚ ਪ੍ਰਦਰਸ਼ਨਾਂ ਵਾਲੇ ਸਥਾਨਾਂ ’ਤੇ ਆਵਾਜਾਈ ਤੇ ਵਾਹਨਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾਈ ਗਈ ਹੈ ਤੇ ਇੰਟਰਨੈੱਟ ਤੇ ਐੱਸ.ਐੱਮ.ਐੱਸ. ਸੇਵਾ ਵੀ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 133 ਕਿਲੋਮੀਟਰ ਦੀ ਸਪੀਡ ਨਾਲ ਆ ਰਿਹਾ ਤੂਫ਼ਾਨ ! 23,000 ਪਰਿਵਾਰਾਂ ਨੂੰ ਕਰਨਾ ਪਿਆ ਰੈਸਕਿਊ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News