ਪਾਕਿ ਨੇ ਅਮਰੀਕਾ ਨੂੰ ਭੇਜੀ ਦੁਰਲੱਭ ਖਣਿਜਾਂ ਦੀ ਪਹਿਲੀ ਖੇਪ
Tuesday, Oct 07, 2025 - 04:00 AM (IST)

ਲਾਹੌਰ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਜਨਰਲ ਅਸੀਮ ਮੁਨੀਰ, ਜੋ ਹਾਲ ਹੀ ਵਿਚ ਅਮਰੀਕਾ ਨਾਲ ਇਕ ਦੁਰਲੱਭ ਖਣਿਜਾਂ ਦਾ ਸਮਝੌਤਾ ਕਰ ਕੇ ਵਾਪਸ ਆਏ ਹਨ, ਨੂੰ ਦੇਸ਼ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਨੇ ਹਾਲ ਹੀ ਵਿਚ ਦੁਰਲੱਭ ਖਣਿਜਾਂ ਦੀ ਪਹਿਲੀ ਖੇਪ ਅਮਰੀਕਾ ਨੂੰ ਭੇਜੀ ਹੈ। ਇਹ ਸਪੁਰਦਗੀ ਇਕ ਅਮਰੀਕੀ ਕੰਪਨੀ ਨਾਲ 500 ਮਿਲੀਅਨ ਡਾਲਰ ਦੇ ਇਕਰਾਰਨਾਮੇ ਦੇ ਤਹਿਤ ਕੀਤੀ ਗਈ ਹੈ। ਇਸ ਖੇਪ ਵਿਚ ਐਂਟੀਮਨੀ, ਕਾਪਰ ਕੰਸਟ੍ਰੇਟ ਅਤੇ ਨਿਓਡੀਮੀਅਮ ਅਤੇ ਪ੍ਰਾਸੀਓਡੀਮੀਅਮ ਵਰਗੇ ਦੁਰਲੱਭ ਖਣਿਜ ਸ਼ਾਮਲ ਹਨ। ਹਾਲਾਂਕਿ, ਇਸ ਸੌਦੇ ਨੇ ਪਾਕਿਸਤਾਨ ਵਿਚ ਹੰਗਾਮਾ ਮਚਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਇਸ ਨੂੰ ‘ਗੁਪਤ ਸਮਝੌਤਾ’ ਦੱਸਦਿਆਂ ਸਰਕਾਰ ਤੋਂ ਸਾਰੇ ਵੇਰਵੇ ਜਾਰੀ ਕਰਨ ਦੀ ਮੰਗ ਕੀਤੀ ਹੈ।