''ਅਮਰੀਕਾ ਬਣਨਾ ਚਾਹੁੰਦੈ ਭਾਰਤ ਦਾ ਦੁਸ਼ਮਣ !'', ਪਾਕਿ ਨਾਲ ਮਿਜ਼ਾਈਲ ਡੀਲ ਮਗਰੋਂ ਬੋਲੇ ਮੇਜਰ ਜਨਰਲ ਬਖ਼ਸ਼ੀ
Thursday, Oct 09, 2025 - 12:39 PM (IST)

ਨਵੀਂ ਦਿੱਲੀ : ਅਮਰੀਕਾ ਦੁਆਰਾ ਪਾਕਿਸਤਾਨ ਨੂੰ ਐਡਵਾਂਸਡ ਏਅਰ-ਟੂ-ਏਅਰ ਮਿਜ਼ਾਈਲਾਂ ਦੀ ਸਪਲਾਈ ਨੂੰ ਮਨਜ਼ੂਰੀ ਦਿੱਤੇ ਜਾਣ ਦੀਆਂ ਤਾਜ਼ਾ ਰਿਪੋਰਟਾਂ ਤੋਂ ਬਾਅਦ ਭਾਰਤ ਦੇ ਰੱਖਿਆ ਖੇਤਰ ਵਿੱਚ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਰਿਪੋਰਟਾਂ ਅਨੁਸਾਰ ਅਮਰੀਕਾ ਪਾਕਿਸਤਾਨ ਨੂੰ ਐਡਵਾਂਸਡ AIM-120 ਏਅਰ-ਟੂ-ਏਅਰ ਮਿਜ਼ਾਈਲਾਂ ਸਪਲਾਈ ਕਰ ਰਿਹਾ ਹੈ। ਭਾਰਤੀ ਰੱਖਿਆ ਮਾਹਿਰਾਂ ਨੇ ਅਮਰੀਕਾ ਦੇ ਇਸ ਕਦਮ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਿਸ ਨੂੰ ਦੋ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਨਵੇਂ ਤਣਾਅ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਮੇਜਰ ਜਨਰਲ ਬਖਸ਼ੀ ਦੀ ਸਖ਼ਤ ਚੇਤਾਵਨੀ
ਮੇਜਰ ਜਨਰਲ (ਸੇਵਾਮੁਕਤ) ਜੀ.ਡੀ. ਬਖਸ਼ੀ ਨੇ ਅਮਰੀਕਾ ਦੇ ਇਸ ਕਦਮ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਸ ਮਿਜ਼ਾਈਲ ਸਪਲਾਈ ਨਾਲ ਖੇਤਰ ਵਿੱਚ ਹਵਾਈ ਸ਼ਕਤੀ ਦਾ ਸੰਤੁਲਨ ਵਿਗੜ ਸਕਦਾ ਹੈ। ਉਨ੍ਹਾਂ ਨੇ ਇਸ ਸਪਲਾਈ ਨੂੰ ਭਾਰਤ ਲਈ ਇੱਕ ਵੱਡਾ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਮਰੀਕਾ ਦਾ ਇਹ ਕਦਮ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਭਾਰਤ ਨਾਲ ਦੁਸ਼ਮਣੀ ਪਾਉਣਾ ਚਾਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਐਡਵਾਂਸਡ ਹਥਿਆਰਾਂ ਦੀ ਸਪਲਾਈ, ਖਾਸ ਤੌਰ 'ਤੇ ਏਅਰ-ਟੂ-ਏਅਰ ਮਿਜ਼ਾਈਲਾਂ, ਖੇਤਰੀ ਸੁਰੱਖਿਆ ਲਈ ਭਾਰਤ ਦੀਆਂ ਚਿੰਤਾਵਾਂ ਨੂੰ ਵਧਾਉਂਦੀ ਹੈ।
#WATCH | Gurugram, Haryana: On reports of Pakistan receiving advanced US air-to-air missiles, Maj Gen (Dr)GD Bakshi (Retd.) says, "Pakistan's F-16 fighter fleet already has some AIM-120 C air-to-air missiles beyond visual range, which they used when they clashed with our MiG-21,… pic.twitter.com/JZWtDAI8Jj
— ANI (@ANI) October 8, 2025
''ਭਾਰਤੀ ਹਵਾਈ ਸੈਨਾ ਤਿਆਰ'' : ਕੈਪਟਨ ਗੌੜ
ਹਾਲਾਂਕਿ, ਕੈਪਟਨ ਅਨਿਲ ਗੌੜ (ਸੇਵਾਮੁਕਤ) ਨੇ ਇੱਕ ਵਧੇਰੇ ਸੰਤੁਲਿਤ ਦ੍ਰਿਸ਼ਟੀਕੋਣ ਪੇਸ਼ ਕਰਦੇ ਹੋਏ ਕਿਹਾ ਕਿ ਇਸ ਘਟਨਾਕ੍ਰਮ ਨੂੰ ਇੱਕ ਵਿਆਪਕ ਨਾਟੋ (NATO) ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਕੈਪਟਨ ਗੌੜ ਨੇ ਦੇਸ਼ ਨੂੰ ਭਰੋਸਾ ਦਿਵਾਇਆ ਕਿ ਭਾਰਤ ਦੀ ਹਵਾਈ ਸੈਨਾ ਕਿਸੇ ਵੀ ਅਜਿਹੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਡਿਫੈਂਸ ਸੰਤੁਲਨ ਵਿਗੜਨ ਦੇ ਸੰਭਾਵੀ ਪ੍ਰਭਾਵਾਂ ਬਾਰੇ ਸੁਚੇਤ ਹੈ ਪਰ ਨਾਲ ਹੀ ਆਪਣੀ ਰੱਖਿਆ ਸਮਰੱਥਾ 'ਤੇ ਵੀ ਸਾਨੂੰ ਵਿਸ਼ਵਾਸ ਹੈ।
ਇਹ ਵੀ ਪੜ੍ਹੋ- ਇਕੁਆਡੋਰ ਦੇ ਰਾਸ਼ਟਰਪਤੀ 'ਤੇ ਜਾਨਲੇਵਾ ਹਮਲਾ ! 500 ਲੋਕਾਂ ਨੇ ਪਾਇਆ ਘੇਰਾ, ਗੱਡੀ 'ਤੇ ਚਲਾ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e