SCO ਅੱਤਵਾਦ-ਰੋਕੂ ਅਭਿਆਸ 'ਚ ਹਿੱਸਾ ਲੈਣ ਲਈ ਪਹਿਲੀ ਵਾਰ ਭਾਰਤ ਆਏਗੀ ਪਾਕਿਸਤਾਨੀ ਫੌਜ

08/13/2022 6:10:38 PM

ਇਸਲਾਮਾਬਾਦ (ਏਜੰਸੀ)- ਦੁਵੱਲੇ ਸਬੰਧਾਂ ਵਿੱਚ ਖਟਾਸ ਦੇ ਬਾਵਜੂਦ ਪਾਕਿਸਤਾਨ ਅਕਤੂਬਰ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਤਹਿਤ ਭਾਰਤ ਵਿਚ ਆਯੋਜਿਤ ਹੋਣ ਵਾਲੇ ਅੱਤਵਾਦ-ਰੋਕੂ ਅਭਿਆਸ ਵਿੱਚ ਹਿੱਸਾ ਲਵੇਗਾ। ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। 'ਦਿ ਐਕਸਪ੍ਰੈਸ ਟ੍ਰਿਬਿਊਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਅਤੇ ਭਾਰਤੀ ਫੌਜੀ ਟੁਕੜੀਆਂ ਨੇ ਮਿਲ ਕੇ ਅੱਤਵਾਦ-ਰੋਕੂ ਅਭਿਆਸ 'ਚ ਹਿੱਸਾ ਲਿਆ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਪਾਕਿਸਤਾਨ ਭਾਰਤ 'ਚ ਅਜਿਹੇ ਅਭਿਆਸ 'ਚ ਹਿੱਸਾ ਲਵੇਗਾ।

ਇਹ ਵੀ ਪੜ੍ਹੋ: ਜਿਨ੍ਹਾਂ ਕੀੜੇ-ਮਕੌੜਿਆਂ ਨੂੰ ਤੁਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ! ਉਨ੍ਹਾਂ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ ਲੋਕ

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਅਸੀਮ ਇਫਤਿਖਾਰ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਪਾਕਿਸਤਾਨ ਐੱਸ.ਸੀ.ਓ. ਦੇ ਖੇਤਰੀ ਅੱਤਵਾਦ-ਰੋਕੂ ਢਾਂਚੇ (ਆਰ.ਏ.ਟੀ.ਐੱਸ.) ਤਹਿਤ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਅੱਤਵਾਦ-ਰੋਕੂ ਅਭਿਆਸ ਵਿੱਚ ਹਿੱਸਾ ਲਵੇਗਾ। ਬੁਲਾਰੇ ਨੇ ਕਿਹਾ, 'ਇਹ ਅਭਿਆਸ ਅਕਤੂਬਰ 'ਚ ਭਾਰਤ ਦੇ ਮਾਨੇਸਰ 'ਚ ਹੋਵੇਗਾ ਅਤੇ ਕਿਉਂਕਿ ਪਾਕਿਸਤਾਨ ਇਸ ਦਾ ਮੈਂਬਰ ਹੈ, ਅਸੀਂ ਇਸ 'ਚ ਹਿੱਸਾ ਲਵਾਂਗੇ।' ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮਾਨੇਸਰ 'ਚ ਹੋਣ ਵਾਲੇ ਇਸ ਅਭਿਆਸ 'ਚ ਭਾਰਤ ਤੋਂ ਇਲਾਵਾ ਰੂਸ, ਚੀਨ, ਪਾਕਿਸਤਾਨ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਵੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਾਹ 'ਤੇ ਰਿਸ਼ੀ ਸੁਨਕ! ਬ੍ਰਿਟੇਨ 'ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ 'ਤੇ ਕੀਤਾ ਇਹ ਵਾਅਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News