ਪਾਕਿਸਤਾਨ : ਗੈਸ ਲੀਕੇਜ ਕਾਰਨ ਧਮਾਕਾ, ਦੋ ਬੱਚਿਆਂ ਸਮੇਤ ਤਿੰਨ ਦੀ ਮੌਤ

Friday, Nov 19, 2021 - 01:54 PM (IST)

ਰਾਵਲਪਿੰਡੀ (ਏਐਨਆਈ): ਪਾਕਿਸਤਾਨ ਦੇ ਰਾਵਲਪਿੰਡੀ ਵਿਚ ਸ਼ੁੱਕਰਵਾਰ ਨੂੰ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਹਰੇਕ ਸਾਲ ਲੱਗਭਗ 1000 ਈਸਾਈ ਅਤੇ ਹਿੰਦੂ ਔਰਤਾਂ ਜ਼ਬਰੀ ਧਰਮ ਪਰਿਵਰਤਨ ਦੀਆਂ ਹੁੰਦੀਆਂ ਹਨ ਸ਼ਿਕਾਰ

ਏਆਰਵਾਈ ਨਿਊਜ਼ ਨੇ ਬਚਾਅ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਮਜ਼ਹਰਾਬਾਦ ਖੇਤਰ ਵਿੱਚ ਵਾਪਰੀ, ਜਿਸ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਮੀਡੀਆ ਮੁਤਾਬਕ ਧਮਾਕੇ ਦੀ ਤੀਬਰਤਾ ਕਾਰਨ ਘਰ ਮਲਬੇ ਵਿੱਚ ਬਦਲ ਗਿਆ। ਲਾਸ਼ਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ।


Vandana

Content Editor

Related News