ਪਾਕਿ ਨੇ ਜੰਗਬੰਦੀ ਦੇ ਉਲੰਘਣ ''ਤੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

08/19/2019 2:03:31 PM

ਇਸਲਾਮਾਬਾਦ— ਪਾਕਿਸਤਾਨ ਨੇ ਕੰਟਰੋਲ ਲਾਈਨ 'ਤੇ ਭਾਰਤੀ ਫੌਜ ਵਲੋਂ ਕਥਿਤ ਜੰਗਬੰਦੀ ਦੇ ਉਲੰਘਣ ਨੂੰ ਲੈ ਕੇ ਸੋਮਵਾਰ ਨੂੰ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆਂ ਨੂੰ ਤਲਬ ਕੀਤਾ ਹੈ। ਆਲੂਵਾਲੀਆ ਨੂੰ ਇਕ ਹਫਤੇ ਅੰਦਰ ਚੌਥੀ ਵਾਰ ਤਲਬ ਕੀਤਾ ਗਿਆ ਹੈ।

ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ 'ਹਾਟ ਸਪ੍ਰਿੰਗ' ਤੇ ਚਿਰਿਕੋਟ ਸੈਕਟਰਾਂ 'ਚ 18 ਅਗਸਤ ਨੂੰ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ। ਵਿਦੇਸ਼ ਦਫਤਰ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ 'ਚ ਦੋ ਬਜ਼ੁਰਗ ਲੋਕ ਮਾਰੇ ਗਏ ਹਨ ਤੇ ਇਕ 7 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ 'ਚ ਵਾਧਾ 2017 ਤੋਂ ਜਾਰੀ ਹੈ। ਭਾਰਤੀ ਬਲਾਂ ਨੇ 1970 ਵਾਰ ਜੰਗਬੰਦੀ ਦਾ ਉਲੰਘਣ ਕੀਤਾ ਹੈ।


Baljit Singh

Content Editor

Related News