ਗ੍ਰੇਅ ਲਿਸਟ ਤੋਂ ਬਚਣ ਲਈ ਪਾਕਿ ਨੇ ਦਿੱਤੇ FATF ਦੇ 125 ਸਵਾਲਾਂ ਦੇ ਜਵਾਬ

Tuesday, Sep 10, 2019 - 06:26 PM (IST)

ਗ੍ਰੇਅ ਲਿਸਟ ਤੋਂ ਬਚਣ ਲਈ ਪਾਕਿ ਨੇ ਦਿੱਤੇ FATF ਦੇ 125 ਸਵਾਲਾਂ ਦੇ ਜਵਾਬ

ਇਸਲਾਮਾਬਾਦ— ਦੁਨੀਆ 'ਚ ਕਈ ਮੰਚਾਂ 'ਤੇ ਭਾਰਤ ਨੂੰ ਘੇਰਣ 'ਚ ਲੱਗਿਆ ਪਾਕਿਸਤਾਨ ਖੁਦ ਹੀ ਘਿਰਦਾ ਜਾ ਰਿਹਾ ਹੈ। ਅੱਤਵਾਦ ਦੇ ਖਿਲਾਫ ਪਾਕਿਸਤਾਨ ਲੜਾਈ ਲੜਨ ਦਾ ਦਿਖਾਵਾ ਤਾਂ ਕਰਦਾ ਹੈ ਪਰ ਕੋਈ ਠੋਸ ਕਦਮ ਨਹੀਂ ਚੁੱਕਦਾ ਹੈ। ਇਸੇ ਕਾਰਨ ਪਾਕਿਸਤਾਨ ਦੇ ਸਾਹਮਣੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਗ੍ਰੇਅ ਲਿਸਟ 'ਚ ਸ਼ਾਮਲ ਹੋਣ ਦਾ ਡਰ ਹੈ। ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਵਲੋਂ ਪੁੱਛੇ ਗਏ 125 ਸਵਾਲਾਂ ਦਾ ਡਿਟੇਲ 'ਚ ਜਵਾਬ ਦਿੱਤਾ ਹੈ।

ਅੱਤਵਾਦ ਖਿਲਾਫ ਪਾਕਿਸਤਾਨ ਨੇ ਕੀ ਕਦਮ ਚੁੱਕਿਆ ਹੈ, ਇਸ ਬਾਰੇ ਐੱਫ.ਏ.ਟੀ.ਐੱਫ. ਦੇ ਸਾਹਮਣੇ ਇਕ ਪ੍ਰੇਜ਼ੈਂਟੇਸ਼ਨ ਦਿੱਤੀ ਗਈ ਹੈ। ਇਸ ਪ੍ਰੇਜ਼ੈਂਟੇਸ਼ਨ 'ਚ ਪਾਕਿਸਤਾਨ ਨੇ ਅਪ੍ਰੈਲ 2019 ਤੋਂ ਅਗਸਤ 2019 ਤੱਕ ਦੀ ਜਾਣਕਾਰੀ ਦਿੱਤੀ ਹੈ। ਆਪਣੀ ਪ੍ਰੇਜ਼ੈਂਟੇਸ਼ਨ ਦੌਰਾਨ ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਸੰਗਠਨਾਂ 'ਤੇ ਬੈਨ ਲਗਾ ਰਿਹਾ ਹੈ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕੁਝ ਸੰਗਠਨਾਂ ਦੇ ਬੈਂਕ ਖਾਤੇ ਜ਼ਬਤ ਕਰਨ, ਕੁਝ ਸੰਗਠਨ ਤੇ ਅੱਤਵਾਦੀਆਂ 'ਤੇ ਕੇਸ ਕਰਨ ਦੀ ਵੀ ਜਾਣਕਾਰੀ ਦਿੱਤੀ ਹੈ।

ਇਸ ਰਿਪੋਰਟ ਨੂੰ ਪਾਕਿਸਤਾਨ ਦੇ ਇਕਨਾਮਿਕ ਅਫੇਅਰਸ ਮੰਤਰੀ ਹਮਾਦ ਅਜ਼ਹਰ ਨੇ ਸਬਮਿਟ ਕੀਤਾ ਹੈ। ਉਨ੍ਹਾਂ ਦੇ ਨਾਲ 15 ਮੈਂਬਰਾਂ ਦੀ ਇਕ ਟੀਮ ਬੈਂਕਾਕ ਗਈ ਸੀ, ਜਿਥੇ ਪਾਕਿਸਤਾਨ ਵਲੋਂ ਐੱਫ.ਏ.ਟੀ.ਐੱਫ. 'ਚ ਪੂਰੀ ਪ੍ਰੇਜ਼ੈਂਟੇਸ਼ਨ ਦਿੱਤੀ ਗਈ। ਪਾਕਿਸਤਾਨ ਵਲੋਂ ਸਬਮਿਟ ਕੀਤੀ ਗਈ ਰਿਪੋਰਟ 'ਤੇ ਐੱਫ.ਏ.ਟੀ.ਐੱਫ. ਦੀ ਏਸ਼ੀਆ ਯੂਨਿਟ ਚਾਰ ਦਿਨਾਂ ਤੱਕ ਚਰਚਾ ਕਰੇਗੀ ਤੇ ਇਸ ਦਾ ਰਿਵਿਊ ਕਰੇਗੀ।


author

Baljit Singh

Content Editor

Related News