ਪਾਕਿਸਤਾਨ 'ਚ ਨਵੀਂ ਮੁਸੀਬਤ, ਰਾਵਲਪਿੰਡੀ ਦੇ ਕਬਰਿਸਤਾਨਾਂ 'ਚ ਲਾਸ਼ਾਂ ਦਫ਼ਨਾਉਣ ਦੀ ਸਮਰੱਥਾ 'ਜ਼ੀਰੋ'
Tuesday, Apr 11, 2023 - 02:50 PM (IST)
ਗੁਰਦਾਸਪੁਰ (ਵਿਨੋਦ)- ਪੂਰੇ ਪਾਕਿਸਤਾਨ ’ਚ ਇਕ ਨਵੀਂ ਕਿਸਮ ਦੀ ਸਮੱਸਿਆ ਜਨਮ ਲੈ ਰਹੀ ਹੈ, ਜਿਸ ਨੇ ਪਾਕਿਸਤਾਨ ਵਿਚ ਰਹਿਣ ਵਾਲੇ ਮੁਸਲਿਮ ਫਿਰਕੇ ਦੇ ਲੋਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਇਸ ਸਮੇਂ ਪਾਕਿਸਤਾਨ ਦੇ ਜ਼ਿਆਦਾਤਰ ਸ਼ਹਿਰਾਂ ’ਚ ਬਣੇ ਸਰਕਾਰੀ ਕਬਰਿਸਤਾਨਾਂ ਵਿਚ ਲਾਸ਼ਾਂ ਦਫ਼ਨਾਉਣ ਦੀ ਸਮਤਾ ਜ਼ੀਰੋ ਹੋ ਗਈ ਹੈ ਅਤੇ ਲੋਕਾਂ ਨੂੰ ਲਾਸ਼ਾਂ ਦਫ਼ਨਾਉਣ ਲਈ ਪ੍ਰਾਈਵੇਟ ਕਬਰਿਸਤਾਨਾਂ ਦੇ ਮਾਲਕਾਂ ਨੂੰ ਮੂੰਹ ਮੰਗੇ ਰੇਟ ਦੇ ਕੇ ਆਪਣਿਆਂ ਲਈ ਕਬਰ ਦੀ ਜਗ੍ਹਾ ਲੈਣੀ ਪੈ ਰਹੀ ਹੈ।
ਇਹ ਵੀ ਪੜ੍ਹੋ- ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ SGPC ਪ੍ਰਧਾਨ ਦਾ ਅਹਿਮ ਬਿਆਨ
ਇਸ ਸਮੱਸਿਆ ਸਬੰਧੀ ਸਭ ਤੋਂ ਜ਼ਿਆਦਾ ਰਾਵਲਪਿੰਡੀ ਡਵੀਜ਼ਨ ਦੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਰਾਵਲਪਿੰਡੀ ਡਵੀਜ਼ਨ ਦੇ ਕਮਿਸ਼ਨਰ ਲਿਆਕਤ ਅਲੀ ਚੱਠਾ, ਜੋ ਰਾਵਲਪਿੰਡੀ ਨਗਰ ਨਿਗਮ ਵਿਚ ਪ੍ਰਸ਼ਾਸਕ ਹਨ, ਨੇ ਕਬਰਿਸਤਾਨਾਂ ਸਬੰਧੀ ਉਪ ਨਿਯਮ 2023 ਨੂੰ ਨੋਟੀਫ਼ਾਈਡ ਕੀਤਾ ਹੈ। ਸੂਤਰਾਂ ਅਨੁਸਾਰ ਇਹ ਸਮੱਸਿਆ ਪੂਰੇ ਪਾਕਿਸਤਾਨ ਵਿਚ ਹੈ ਪਰ ਰਾਵਲਪਿੰਡੀ ਵਿਚ ਇਹ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਗਈ ਹੈ। ਰਾਵਲਪਿੰਡੀ ਡਵੀਜ਼ਨ ਦੇ ਪ੍ਰਮੁੱਖ ਸ਼ਹਿਰ ਗੜੀ ਦੀ ਗੱਲ ਕਰੀਏ ਤਾਂ ਉਥੇ 6365 ਕਨਾਲ ਜ਼ਮੀਨ ’ਤੇ 209 ਕਬਰਿਸਤਾਨ ਹਨ, ਜਦਕਿ ਸੈਨਿਕ ਛਾਉਣੀ ਰਾਵਲਪਿੰਡੀ ਅਤੇ ਚਕਲਾਲਾ ਦੇ ਕਬਰਿਸਤਾਨਾਂ ਦੀ ਇਨ੍ਹਾਂ ’ਚ ਸ਼ਾਮਲ ਨਹੀਂ ਹੈ।
ਸੂਤਰਾਂ ਅਨੁਸਾਰ ਇਸ ਸਮੇਂ ਰਾਵਲਪਿੰਡੀ ਡਵੀਜ਼ਨ ਵਿਚ ਕਬਰਸਿਤਾਨਾਂ ਵਿਚ ਲਾਸ਼ਾਂ ਨੂੰ ਦਫ਼ਨਾਉਣ ਦੀ ਸਮਤਾ ਜ਼ੀਰੋ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਲੋਕਾਂ ਨੇ ਆਪਣੀ ਪ੍ਰਾਈਵੇਟ ਜ਼ਮੀਨਾਂ ’ਤੇ ਕਬਰਿਸਤਾਨ ਬਣਾ ਲਏ ਹਨ। ਇਹ ਲਾਸ਼ਾਂ ਦਫ਼ਨਾਉਣ ਲਈ 30 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਵਸੂਲ ਕਰ ਰਹੇ ਹਨ। ਇਸ ਡਵੀਜ਼ਨ ਦੇ ਰੱਤਾ ਅਮਰਾਲ ਦੇ ਕਬਰਿਸਤਾਨ ਵਿਚ ਇਕ ਵੀ ਨਵੀਂ ਲਾਸ਼ ਦਫ਼ਨਾਉਣ ਲਈ ਜਗਾ ਨਹੀਂ ਬਚੀ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਡੀ. ਜੀ. ਪੀ. ਗੌਰਵ ਯਾਦਵ
ਸ਼ਹਿਰ ’ਚ ਮਾਜੂਦਾ ਕਬਰਿਸਤਾਨਾਂ ’ਚ ਸਥਾਨ ਦੀ ਕਮੀ ਦੇ ਕਾਰਨ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰਾਵਲਪਿੰਡੀ ਦੇ ਮੁੱਖ ਕਬਰਿਸਤਾਨ ਜਿਸ ’ਚ ਰੱਤਾ ਅਮਰਾਲ, ਪੀਰਵਧਾਈ, ਈਦਗਾਹ, ਸ਼ਾਨ ਦੀ ਤਾਲੀਆਂ, ਕੁਰੜੀ ਰੋਡ, ਢੋਕੇ ਖਾਬਾ, ਢੋਕੇ ਇਲਾਹੀ ਬਖ਼ਸ, ਢੋਕੇ ਕਸ਼ਮੀਰੀਆਂ, ਚੱਕ ਸੁਲਤਾਨ, ਮਲਕਾਂ ਦਾ ਕਬਰਿਸਤਾਨ ਅਤੇ ਕਮੇਟੀ ਚੌਂਕ ਦੇ ਨਜ਼ਦੀਕ ਕਬਰਿਸਤਾਨਾਂ ’ਚ ਇਕ ਲਾਸ਼ ਦੇ ਦਫ਼ਨਾਉਣ ਦੀ ਜਗ੍ਹਾਂ ਨਹੀਂ ਬਚੀ ਹੈ। ਕਬਰਿਸਤਾਨਾਂ ਵਿਚ ਲਾਸ਼ਾਂ ਦਫ਼ਨਾਉਣ ਲਈ ਕਈ ਵਾਰ ਪੁਰਾਣੀਆਂ ਦਫ਼ਨਾਈਆ ਲਾਸ਼ਾਂ ਨੂੰ ਬਾਹਰ ਕੱਢ ਕੇ ਨਵੀਆਂ ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਸੈਨਿਕ ਛਾਉਣੀਆਂ ਵਿਚ ਬਣੇ ਕਬਰਿਸਤਾਨਾਂ ’ਚ ਕੇਵਲ ਸੈਨਿਕ ਅਧਿਕਾਰੀਆਂ ਦੀਆਂ ਲਾਸ਼ਾਂ ਨੂੰ ਹੀ ਦਫ਼ਨਾਉਣ ਦੀ ਇਜਾਜ਼ਤ ਮਿਲਦੀ ਹੈ।
ਇਹ ਵੀ ਪੜ੍ਹੋ- ਵਿਸਾਖੀ ਮੌਕੇ ਪਾਕਿਸਤਾਨ ਗਏ ਭਾਰਤੀ ਜਥੇ ਨੇ ਚੌਲ ਅਤੇ ਆਟਾ ਗਰੀਬ ਲੋਕਾਂ 'ਚ ਵੰਡਣ ਲਈ ਕੀਤਾ ਦਾਨ
ਮੋਹਨਪੁਰਾ ਵਾਸੀ ਮੁਹੰਮਦ ਨਾਸਿਰ ਨੇ ਕਿਹਾ ਕਿ ਉਸ ਦੇ ਪਿਤਾ ਦੀ 2 ਮਹੀਨੇ ਪਹਿਲਾਂ ਮੌਤ ਹੋਣ ’ਤੇ ਸਾਰੇ ਕਬਰਿਸਤਾਨਾਂ ਵਿਚ ਜਗ੍ਹਾ ਨਾ ਮਿਲਣ ’ਤੇ ਉਸ ਨੇ ਇਕ ਪ੍ਰਾਇਵੇਟ ਕਬਰਿਸਤਾਨ ਦੇ ਮਾਲਕ ਨਾਲ ਗੱਲ ਕੀਤੀ। ਉਸ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ ਅਤੇ ਇਕ ਲੱਖ ਰੁਪਏ ਅਦਾ ਕਰਨ ਦੇ ਬਾਅਦ ਪਿਤਾ ਨੂੰ ਦਫ਼ਨਾਇਆ ਗਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।