ਪਾਕਿ : ਖੱਡ 'ਚ ਡਿੱਗੀ ਬੱਸ, 19 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Monday, Mar 09, 2020 - 12:45 PM (IST)

ਪਾਕਿ : ਖੱਡ 'ਚ ਡਿੱਗੀ ਬੱਸ, 19 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ।ਇੱਥੇ ਇਕ ਯਾਤਰੀ ਬੱਸ ਖੱਡ ਵਿਚ ਡਿੱਗ ਪਈ। ਇਸ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਵੰਡ ਦੌਰਾਨ ਵਿਛਰੇ ਦੋ ਪਰਿਵਾਰ ਮਿਲੇ ਬਾਬੇ ਨਾਨਕ ਦੇ ਵਿਹੜੇ, ਰੋਕਿਆ ਨਾ ਰੁਕੇ ਹੰਝੂ (ਵੀਡੀਓ)

ਜਾਣਕਾਰੀ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਸਲ ਵਿਚ ਇਹ ਹਾਦਸਾ ਗਿਲਗਿਤ ਨੇੜੇ ਵਾਪਰਿਆ। ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ।ਅਧਿਕਾਰੀਆਂ ਦੇ ਮੁਤਾਬਕ 25 ਯਾਤਰੀਆਂ ਨਾਲ ਭਰੀ ਬੱਸ ਪਹਾੜੀ ਸੜਕ ਤੋਂ ਲੰਘ ਰਹੀ ਸੀ ਜੋ ਸੰਤੁਲਨ ਵਿਗੜਨ ਕਾਰਨ ਖੱਡ ਵਿਚ ਡਿੱਗ ਪਈ। ਇਹ ਬੱਸ ਰਾਵਲਪਿੰਡੀ ਤੋਂ ਸਕਾਰਡੂ ਸਿਟੀ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖਬਰ - ਇਮਰਾਨ ਨੇ ਹਿੰਦੂ ਭਾਈਚਾਰੇ ਨੂੰ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ


author

Vandana

Content Editor

Related News