ਪਾਕਿਸਤਾਨ ''ਚ ਕੋਵਿਡ-19 ਦੇ 1,757 ਨਵੇਂ ਮਾਮਲੇ ਦਰਜ
Monday, Sep 27, 2021 - 06:23 PM (IST)
ਇਸਲਾਮਾਬਾਦ (ਯੂ.ਐੱਨ.ਆਈ.): ਪਾਕਿਸਤਾਨ ਨੇ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1,757 ਨਵੇਂ ਮਾਮਲੇ ਦਰਜ ਕੀਤੇ ਹਨ। ਨੈਸ਼ਨਲ ਕਮਾਂਡ ਐਂਡ ਆਪਰੇਸ਼ਟਨ ਸੈਟਰ (NCOC) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਮਾਰੀ ਵਿਰੁੱਧ ਪਾਕਿਸਤਾਨ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਵਿਭਾਗ ਨੇ ਕਿਹਾ ਕਿ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 1,240,425 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਉਤਪੱਤੀ ਦੀ ਮੁੜ ਜਾਂਚ ਸ਼ੁਰੂ ਕਰੇਗਾ WHO, ਬਣਾਈ 20 ਵਿਗਿਆਨੀਆਂ ਦੀ ਨਵੀਂ ਟੀਮ
ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਕੁੱਲ 455,808 ਮਾਮਲੇ ਹਨ। ਇਸ ਤੋਂ ਬਾਅਦ ਪੂਰਬੀ ਪੰਜਾਬ ਸੂਬਾ ਹੈ ਜਿੱਥੇ 429,081 ਲੋਕਾਂ ਵਿੱਚ ਵਾਇਰਸ ਪਾਇਆ ਗਿਆ ਸੀ।ਐਨ.ਸੀ.ਓ.ਸੀ. ਨੇ ਕਿਹਾ ਕਿ 31 ਹੋਰ ਮੌਤਾਂ ਦੇ ਨਾਲ ਪਾਕਿਸਤਾਨ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 27,597 ਹੋ ਗਈ।ਦੇਸ਼ ਵਿੱਚ ਇਸ ਵੇਲੇ 50,651 ਐਕਟਿਵ ਮਾਮਲੇ ਹਨ, ਜਦੋਂ ਕਿ 1,162,177 ਹੋਰ ਠੀਕ ਹੋ ਚੁੱਕੇ ਹਨ।