ਪਾਕਿਸਤਾਨ ਪੁਲਸ ਨੇ ਪਾਬੰਦੀਸ਼ੁਦਾ TTP, ISIS ਦੇ 7 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

Saturday, Oct 19, 2024 - 06:37 PM (IST)

ਲਾਹੌਰ (ਏਜੰਸੀ)- ਪਾਕਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪੰਜਾਬ ਸੂਬੇ ਵਿਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਆਈ.ਐੱਸ.ਆਈ.ਐੱਸ. ਦੇ 7 ਕਥਿਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ, "ਸੀ.ਟੀ.ਡੀ. ਨੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਅੱਤਵਾਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ।"

ਇਹ ਵੀ ਪੜ੍ਹੋ: ਸਿਡਨੀ ਏਅਰਪੋਰਟ 'ਤੇ ਏਅਰ ਨਿਊਜ਼ੀਲੈਂਡ ਦੇ ਜਹਾਜ਼ 'ਚ ਮਿਲੀ ਬੰਬ ਦੀ ਧਮਕੀ

ਉਨ੍ਹਾਂ ਦੱਸਿਆ ਕਿ ਸੀ.ਟੀ.ਡੀ., ਪੰਜਾਬ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 129 ਖੁਫੀਆ ਆਧਾਰਿਤ ਕਾਰਵਾਈਆਂ ਕੀਤੀਆਂ ਅਤੇ ਲਾਹੌਰ, ਭੱਕਰ, ਅਟਕ, ਬਹਾਵਲਪੁਰ ਅਤੇ ਝੰਗ ਤੋਂ 7 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ, ਬੰਬ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਗ੍ਰਿਫ਼ਤਾਰ ਅੱਤਵਾਦੀਆਂ ਦੀ ਪਛਾਣ ਹਯਾਤੁੱਲਾ, ਸ਼ੀਨ ਖਾਨ, ਮੁਹੰਮਦ ਸਿੱਦੀਕ, ਜ਼ਹੂਰ ਅਹਿਮਦ, ਇਕਰਾਮ ਖਾਨ, ਮੁਬਾਸ਼ਿਰ ਅਲੀ ਅਤੇ ਖਾਨ ਮੁਹੰਮਦ ਵਜੋਂ ਹੋਈ ਹੈ ਅਤੇ ਉਹ ਟੀ.ਟੀ.ਪੀ. ਅਤੇ ਆਈ.ਐੱਸ.ਆਈ.ਐੱਸ. ਨਾਲ ਜੁੜੇ ਹੋਏ ਹਨ। ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਸੂਬੇ 'ਚ ਭੰਨ-ਤੋੜ ਦੀ ਯੋਜਨਾ ਬਣਾਈ ਸੀ ਅਤੇ ਉਹ ਮਹੱਤਵਪੂਰਨ ਟਿਕਾਣਿਆਂ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਅਗਲੀ ਜਾਂਚ ਲਈ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਵਿਧਾਨ ਸਭਾ ਚੋਣਾਂ ਅੱਜ, 37 ਪੰਜਾਬੀ ਉਮੀਦਵਾਰ ਵੀ ਅਜ਼ਮਾ ਰਹੇ ਨੇ ਕਿਸਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News