ਗਰੀਬੀ ਕਾਰਣ ਪ੍ਰੇਸ਼ਾਨ ਪਾਕਿਸਤਾਨੀ ਜਨਤਾ, ਪੀ.ਐੱਮ. ਨੇ ਕਿਹਾ-ਕੀ ਕਰੀਏ ਹੁਣ

Monday, Dec 21, 2020 - 02:18 AM (IST)

ਗਰੀਬੀ ਕਾਰਣ ਪ੍ਰੇਸ਼ਾਨ ਪਾਕਿਸਤਾਨੀ ਜਨਤਾ, ਪੀ.ਐੱਮ. ਨੇ ਕਿਹਾ-ਕੀ ਕਰੀਏ ਹੁਣ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਆਪਣੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਨਹੀਂ ਹਨ। ਇਥੋਂ ਤੱਕ ਕਿ ਇਕ ਇੰਟਰਵਿਊ ਦੌਰਾਨ ਜਦੋਂ ਇਮਰਾਨ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਗਰੀਬੀ ਤੋਂ ਪ੍ਰੇਸ਼ਾਨ ਲੋਕ ਆਖਿਰਕਾਰ ਖੁਦਕੁਸ਼ੀ ਕਰ ਲੈਣ? ਇਸ ਦੇ ਜਵਾਬ ’ਚ ਇਮਰਾਨ ਨੇ ਕਹਿ ਦਿੱਤਾ- ਕੀ ਕਰੀਏ ਹੁਣ? ਹੁਣ ਕੀ ਕਰਾਂਗੇ ਮੈਨੂੰ ਦੱਸੋ।’

ਇਹ ਵੀ ਪੜ੍ਹੋ -ਬ੍ਰਿਟੇਨ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਸਿਹਤ ਮੰਤਰਾਲਾ ਨੇ ਕੱਲ ਬੁਲਾਈ ਤੁਰੰਤ ਮੀਟਿੰਗ 

ਇਮਰਾਨ ਨੇ ਕਿਹਾ ਕਿ ਦੋ ਲੱਖ ਤਨਖਾਹ ’ਚ ਮੇਰਾ ਗੁਜ਼ਾਰਾ ਨਹੀਂ ਹੁੰਦਾ ਤਾਂ ਲੋਕ 17-18 ਹਜ਼ਾਰ ’ਚ ਕਿਵੇਂ ਗੁਜ਼ਾਰਾ ਕਰਨਗੇ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦਾ ਹੱਲ ਇਹ ਹੈ ਕਿ ਦੇਸ਼ ਦੀ ਦੌਲਤ ਵਧਾਇਆ ਜਾਵੇ। ਇਸ ’ਤੇ ਪੱਤਰਕਾਰ ਨੇ ਫਿਰ ਸਵਾਲ ਕੀਤਾ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਤਾਂ ਲੋਕ ਖੁਦਕੁਸ਼ੀ ਕਰ ਲੈਣ? ਇਸ ’ਤੇ ਇਮਰਾਨ ਨੇ ਕਿਹਾ ਕਿ ਕੀ ਕਰੀਏ ਹੁਣ? ਇਮਰਾਨ ਦੇ ਇਸ ਜਵਾਬ ਦੀ ਕਾਫੀ ਆਲੋਚਨਾ ਹੋ ਰਹੀ ਹੈ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਅਜਿਹੀਆਂ ਗੱਲਾਂ ਕਰ ਰਿਹਾ ਹੈ ਤਾਂ ਜਨਤਾ ਦਾ ਕੀ ਹਾਲ ਹੋਵੇਗਾ।

ਇਹ ਵੀ ਪੜ੍ਹੋ -ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਤੇ ਉਨ੍ਹਾਂ ਦੀ ਪਤਨੀ ਅੱਜ ਲਵਾਉਣਗੇ ਕੋਰੋਨਾ ਵੈਕਸੀਨ

ਦੇਸ਼ ਦੇ ਜ਼ਿਆਦਾਤਰ ਨੌਜਵਾਨ ਬੇਰੋਜ਼ਗਾਰ 
ਪਾਕਿਸਤਾਨ ਦੇ ਡਾਨ ਅਖਬਾਰ ਮੁਤਾਬਕ ਆਬਾਦੀ ਦੇ ਮਾਮਲੇ ’ਚ ਦੁਨੀਆ ’ਚ ਛੇਵੇਂ ਨੰਬਰ ’ਤੇ ਦੇਸ਼ ’ਚ ਇਕ ਵੱਡਾ ਹਿੱਸਾ ਬੇਰੋਜ਼ਗਾਰੀ ਹੈ। ਦੇਸ਼ ਦੀ 64 ਫੀਸਦੀ ਆਬਾਦੀ 30 ਸਾਲ ਦੀ ਉਮਰ ਦੇ ਹੇਠਾਂ ਹੈ ਅਤੇ ਨੌਜਵਾਨ ਬੇਰੋਜ਼ਗਾਰੀ ਦਰ 8.5 ਫੀਸਦੀ ਹੈ। ਅਖਬਾਰ ਮੁਤਾਬਕ 80 ਫੀਸਦੀ ਨੌਜਵਾਨ ਮਜ਼ਦੂਰ, ਅਨਪੜ੍ਹ ਜਾਂ ਉਨ੍ਹਾਂ ’ਚ ਹੁਨਰ ਦੀ ਘਾਟ ਹੈ। ਦੇਸ਼ ਦੇ ਪ੍ਰਾਈਵੇਟ ਸੈਕਟਰ ’ਚ ਟ੍ਰੇਨਿੰਗ ਦੀ ਕੀਮਤ ਕਾਫੀ ਜ਼ਿਆਦਾ ਹੈ ਜਿਸ ਕਾਰਣ ਲੋਕ ਇਸ ਦਾ ਖਰਚ ਨਹੀਂ ਝੱਲ ਪਾਉਂਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News