ਗੰਭੀਰ ਬੀਮਾਰੀ ਨਾਲ ਪੀੜਤ ਪਰਵੇਜ਼ ਮੁਸ਼ੱਰਫ ਹਸਪਤਾਲ 'ਚ ਭਰਤੀ

Monday, Mar 18, 2019 - 03:02 PM (IST)

ਗੰਭੀਰ ਬੀਮਾਰੀ ਨਾਲ ਪੀੜਤ ਪਰਵੇਜ਼ ਮੁਸ਼ੱਰਫ ਹਸਪਤਾਲ 'ਚ ਭਰਤੀ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਦੁਬਈ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹਨ। ਇਸ ਬੀਮਾਰੀ ਕਾਰਨ ਉਨ੍ਹਾਂ ਦੀ ਦਿਮਾਗੀ ਪ੍ਰਣਾਲੀ (Nervous system) ਕਮਜ਼ੋਰ ਹੋ ਗਈ ਹੈ। ਮੁਸ਼ੱਰਫ ਦੇ ਪਾਰਟੀ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਸ਼ਨੀਵਾਰ ਨੂੰ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ 75 ਸਾਲਾ ਮੁਸ਼ੱਰਫ ਮਾਰਚ 2016 ਤੋਂ ਦੁਬਈ ਵਿਚ ਹੀ ਰਹਿ ਰਹੇ ਹਨ। ਉਨ੍ਹਾਂ 'ਤੇ ਸਾਲ 2007 ਵਿਚ ਦੇਸ਼ ਦਾ ਸੰਵਿਧਾਨ ਭੰਗ ਕਰਨ ਦਾ ਦੋਸ਼ ਲੱਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਸਾਲ 2014 ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਗਰੋਂ ਸੁਰੱਖਿਆ ਅਤੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਹ ਦੁਬਈ ਵਿਚ ਹੀ ਰਹਿ ਪਏ। 

ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐੱਮ.ਐੱਲ.) ਦੇ ਜਨਰਲ ਸਕੱਤਰ ਮੇਹਰਿਨ ਅਦਮ ਮਲਿਕ ਨੇ ਐਤਵਾਰ ਨੂੰ ਦੱਸਿਆ ਕਿ ਅਚਾਨਕ ਤਬੀਅਤ ਖਰਾਬ ਹੋਣ ਦੇ ਬਾਅਦ ਸ਼ਨੀਵਾਰ ਰਾਤ ਮੁਸ਼ੱਰਫ ਨੂੰ ਹਸਪਤਾਲ ਲਿਜਾਇਆ ਗਿਆ। ਪਾਰਟੀ ਦੇ ਓਵਰਸੀਜ ਪ੍ਰੈਸੀਡੈਂਟ ਅਫਜ਼ਲ ਸਿੱਦੀਕੀ ਨੇ ਦੱਸਿਆ ਕਿ ਮੁਸ਼ੱਰਫ ਐਮਾਇਲਾਇਡੋਸਿਸ (amyloidosis) ਨਾਲ ਪੀੜਤ ਹਨ। 


author

Vandana

Content Editor

Related News