ਪਾਕਿ ਨੇ ਕੰਟਰੋਲ ਰੇਖਾ ''ਤੇ ਤਾਇਨਾਤ ਕੀਤਾ ਨਵਾਂ ਕਮਾਂਡਰ

09/13/2019 12:42:29 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਆਪਣੇ ਕਈ ਉੱਚ ਅਧਿਕਾਰੀਆਂ ਨੂੰ ਨਵੀਆਂ ਪੋਸਟਾਂ ਦਿੱਤੀਆਂ। ਇਸੇ ਸਿਲਸਿਲੇ ਵਿਚ ਉਸ ਨੇ ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ ਨੂੰ ਕੰਟਰੋਲ ਰੇਖਾ 'ਤੇ ਤਾਇਨਾਤ ਰਾਵਲਪਿੰਡੀ ਸਥਿਤ 10 ਕੋਰ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ 10 ਕੋਰ ਪਾਕਿਸਤਾਨੀ ਫੌਜ ਦੀ ਇਕ ਮਹੱਤਵਪੂਰਣ ਕਮਾਂਡ ਹੈ ਅਤੇ ਇਹ ਭਾਰਤ ਦੇ ਨਾਲ ਲੱਗਣ ਵਾਲੀ ਕੰਟਰੋਲ ਰੇਖਾ ਦੀ ਦੇਖਭਾਲ ਕਰਦੀ ਹੈ। 

ਪਾਕਿਸਤਾਨੀ ਫੌਜ ਦੀ ਮੀਡੀਆ ਈਕਾਈ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ ਵੱਲੋਂ ਜਾਰੀ ਬਿਆਨ ਵਿਚ ਅਧਿਕਾਰੀਆਂ ਦੀਆਂ ਨਵੀਆਂ ਪੋਸਟਾਂ ਦੀ ਜਾਣਕਾਰੀ ਦਿੱਤੀ ਗਈ। ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ 4 ਮੇਜਰ ਜਨਰਲਾਂ ਨੂੰ ਰੈਂਕ 'ਤੇ ਤਰੱਕੀ ਦਿੱਤੀ ਸੀ। ਪਿਛਲੇ ਮਹੀਨੇ ਪਾਕਿਸਤਾਨੀ ਫੌਜ ਦੇ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ 3 ਸਾਲ ਲਈ ਵਧਾ ਦਿੱਤਾ ਗਿਆ ਸੀ।


Vandana

Content Editor

Related News