ਪਾਕਿਸਤਾਨ ਹੋਇਆ ਫਿਰ ਬੇਇੱਜ਼ਤ, ਜਲ ਸੈਨਾ ਅਭਿਆਸ ਲਈ ਬੁਲਾਏ 110 ਦੇਸ਼ ਪਰ ਆਏ ਸਿਰਫ਼ 7
Saturday, Feb 11, 2023 - 10:00 PM (IST)
ਇਸਲਾਮਾਬਾਦ : ਦੀਵਾਲੀਆਪਨ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਦੇ ਕਰਾਚੀ 'ਚ ਅੱਜ ਤੋਂ ਅੰਤਰਰਾਸ਼ਟਰੀ ਸਮੁੰਦਰੀ ਅਭਿਆਸ ਅਮਨ-2023 ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਸਮਾਰੋਹ ਕਰਾਚੀ ਦੇ ਪਾਕਿਸਤਾਨ ਨੌਸੈਨਾ ਡਾਕਯਾਰਡ ਵਿੱਚ ਹੋਇਆ। ਇਹ ਅਭਿਆਸ ਪਾਕਿਸਤਾਨ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ, ਹਾਲਾਂਕਿ ਇਸ ਦੀ ਸ਼ੁਰੂਆਤ 'ਚ ਹੀ ਪਾਕਿਸਤਾਨ ਦੀ ਅੰਤਰਰਾਸ਼ਟਰੀ ਬੇਇੱਜ਼ਤੀ ਹੋ ਗਈ ਹੈ। ਪਾਕਿਸਤਾਨ ਨੇ ਅਭਿਆਸ ਅਮਨ-2023 ਵਿੱਚ ਹਿੱਸਾ ਲੈਣ ਲਈ 110 ਦੇਸ਼ਾਂ ਨੂੰ ਸੱਦਾ ਦਿੱਤਾ ਸੀ ਪਰ ਸਿਰਫ਼ 7 ਦੇਸ਼ਾਂ ਨੇ ਆਪਣੇ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਨਾਲ ਹਿੱਸਾ ਲਿਆ ਹੈ। ਇਸ ਅਭਿਆਸ ਵਿੱਚ 43 ਦੇਸ਼ਾਂ ਨੇ ਆਪਣੇ ਪ੍ਰਤੀਨਿਧ ਭੇਜੇ ਹਨ।
ਇਹ ਵੀ ਪੜ੍ਹੋ : 'ਜਾਸੂਸੀ ਗੁਬਾਰੇ' ਤੋਂ ਬਾਅਦ ਅਮਰੀਕਾ ਦੇ ਆਸਮਾਨ 'ਚ ਦਿਖਾਈ ਦਿੱਤੀ 'ਨਵੀਂ ਚੀਜ਼', ਫਾਈਟਰ ਜੈੱਟ ਨੇ ਕੀਤਾ ਢੇਰ
ਇਸ 4 ਰੋਜ਼ਾ ਜਲ ਸੈਨਾ ਅਭਿਆਸ ਨੇ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਿੰਨੀ ਭਰੋਸੇਯੋਗਤਾ ਬਚੀ ਹੈ। ਇਸ ਜਲ ਸੈਨਾ ਅਭਿਆਸ ਵਿੱਚ ਜਿਨ੍ਹਾਂ ਦੇਸ਼ਾਂ ਨੇ ਆਪਣੇ ਜਹਾਜ਼ ਭੇਜੇ ਹਨ, ਉਨ੍ਹਾਂ 'ਚ ਅਮਰੀਕਾ, ਚੀਨ, ਸ਼੍ਰੀਲੰਕਾ, ਇੰਡੋਨੇਸ਼ੀਆ, ਮਲੇਸ਼ੀਆ, ਇਟਲੀ ਅਤੇ ਜਾਪਾਨ ਸ਼ਾਮਲ ਹਨ। ਅਮਰੀਕਾ ਨੇ ਸਿਰਫ ਨਾਂ ਰਨ ਲਈ ਆਪਣੇ ਮਰੀਨ ਬ੍ਰਿਗੇਡ ਦੀ ਇਕ ਟੁਕੜੀ ਭੇਜੀ ਹੈ।ਇਸ ਦੇ ਨਾਲ ਹੀ ਭਾਰਤ ਦੇ ਮਾਲਾਬਾਰ ਅਭਿਆਸ ਵਿੱਚ ਯੂਐੱਸ ਨੇਵੀ ਨੇ ਆਪਣੇ ਪ੍ਰਮਾਣੂ ਸੰਚਾਲਿਤ ਏਅਰਕ੍ਰਾਫਟ ਕੈਰੀਅਰ ਨੂੰ ਪੂਰੀ ਬੈਟਲਫੋਰਸ ਦੇ ਨਾਲ ਭੇਜਿਆ ਹੈ।
ਇਹ ਵੀ ਪੜ੍ਹੋ : 48 ਘੰਟਿਆਂ 'ਚ 130 ਤੋਂ ਵੱਧ ਵਾਰ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਤੁਰਕੀ
ਇਸ ਵਿੱਚ ਵੱਡੀ ਗਿਣਤੀ 'ਚ ਵਿਨਾਸ਼ਕਾਰੀ ਜਹਾਜ਼, ਮਾਈਨ ਸਵੀਪਰ ਜਹਾਜ਼, ਟੈਂਕਰ ਅਤੇ ਪਣਡੁੱਬੀਆਂ ਸ਼ਾਮਲ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਪਾਕਿਸਤਾਨ ਦੇ ਅਮਨ-2023 ਅਭਿਆਸ ਵਿੱਚ ਚੀਨ ਦੀ ਸਭ ਤੋਂ ਵੱਡੀ ਸ਼ਮੂਲੀਅਤ ਹੋਵੇਗੀ। ਚੀਨੀ ਜਲ ਸੈਨਾ ਆਪਣੀਆਂ ਪਣਡੁੱਬੀਆਂ ਨਾਲ ਅਭਿਆਸ ਵਿੱਚ ਹਿੱਸਾ ਲਵੇਗੀ ਪਰ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਤੁਰਕੀ ਤੋਂ ਵੀ ਜੰਗੀ ਅਤੇ ਲੜਾਕੂ ਜਹਾਜ਼ ਭੇਜਣ ਦੀ ਉਮੀਦ ਸੀ ਪਰ ਭੂਚਾਲ ਤੋਂ ਬਾਅਦ ਅਜਿਹਾ ਸੰਭਵ ਨਹੀਂ ਹੋ ਸਕਿਆ। ਅਜਿਹੇ 'ਚ ਅਮਨ ਇੰਟਰਨੈਸ਼ਨਲ ਮੈਰੀਟਾਈਮ ਐਕਸਰਸਾਈਜ਼ 'ਚ ਦੂਜੇ ਦੇਸ਼ਾਂ ਦੀ ਘੱਟ ਰਹੀ ਹਿੱਸੇਦਾਰੀ ਪਾਕਿਸਤਾਨ ਦੀ ਅੰਤਰਰਾਸ਼ਟਰੀ ਭਰੋਸੇਯੋਗਤਾ ਦੀ ਗਵਾਹੀ ਭਰਦੀ ਹੈ। ਪਾਕਿਸਤਾਨ ਭਾਵੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੋਵੇ ਪਰ ਉਸ ਦੀ ਫ਼ੌਜ ਇਸ ਤੋਂ ਅਛੂਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।