ਪਾਕਿ 'ਚ ਗੈਰ-ਮੁਸਲਿਮਾਂ ਲਈ ਨਿਕਲੀ ਸਵੀਪਰ-ਚਪੜਾਸੀ ਦੀ ਨੌਕਰੀ, ਭੜਕੇ ਹਿੰਦੂ

Wednesday, May 26, 2021 - 10:12 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਹਨੀਂ ਦਿਨੀਂ ਰੁਜ਼ਗਾਰ ਨਾਲ ਜੁੜੇ ਇਕ ਇਸ਼ਤਿਹਾਰ ਨੂੰ ਲੈਕੇ ਹੰਗਾਮਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਨੌਕਰੀ ਵਿਚ ਵਿਤਕਰੇ ਨਾਲ ਜੁੜੇ ਇਸ਼ਤਿਹਾਰ ਨੂੰ ਲੈਕੇ ਹੰਗਾਮਾ ਸ਼ੁਰੂ ਹੋਇਆ ਹੈ। ਦੱਖਣੀ ਕਰਾਚੀ ਦੇ ਸਿਹਤ ਵਿਭਾਗ ਵਿਚ ਐੱਸ.ਜੀ.ਡੀ. ਸਪੈਸ਼ਲ ਲੇਪ੍ਰੇਸੀ ਕਲੀਨਿਕ ਵਿਚ ਸਫਾਈ ਕਰਮੀਆਂ ਦੀਆਂ 5 ਖਾਲੀ ਅਸਾਮੀਆਂ ਲਈ ਨੌਕਰੀ ਨਿਕਲੀ ਸੀ।ਇਹ ਖਾਲੀ ਅਹੁਦੇ ਸਿਰਫ ਗੈਰ ਮੁਸਲਿਮ ਉਮੀਦਵਾਰਾਂ ਲਈ ਸਨ ਜਿਸ 'ਤੇ ਹਿੰਦੂਆ ਅਤੇ ਈਸਾਈਆਂ ਨਾਲ ਵਿਤਕਰੇ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ।

ਪਾਕਿਸਤਾਨ ਦੇ ਸਿਹਤ ਵਿਭਾਗ ਨੇ ਨੋਟਿਸ ਵਿਚ ਲਿਖਿਆ ਹੈ ਕਿ ਇਹ ਨੌਕਰੀ ਗੈਰ ਮੁਸਲਿਮਾਂ ਮਤਲਬ ਹਿੰਦੂਆਂ ਅਤੇ ਈਸਾਈ ਉਮੀਦਵਾਰਾਂ ਲਈ ਹੈ ਜਦਕਿ ਹੋਰ ਨੌਕਰੀਆਂ ਵਿਚ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਜਾਂਦੀ। ਇਸ ਤਰ੍ਹਾਂ ਦੇ ਇਕ ਇਸ਼ਤਿਹਾਰ ਵਿਚ ਸਿਹਤ ਵਿਭਾਗ ਨੇ ਲਿਖਿਆ ਕਿ ਮੁਸਲਮਾਨ 'ਗੰਦੇ ਕੰਮ' ਕਰਨ ਦੇ ਅਯੋਗ ਹਨ ਅਤੇ ਇਹ ਭਰਤੀ ਸਿਰਫ ਗੈਰ ਮੁਸਲਿਮਾਂ ਉਮੀਦਵਾਰਾਂ ਲਈ ਹੈ।ਇਸ ਤਰ੍ਹਾਂ ਦਾ ਇਕ ਪੱਖਪਾਤੀ ਅਤੇ ਵਿਤਕਰੇ ਵਾਲਾ ਇਸ਼ਤਿਹਾਰ ਸਿੰਧ ਸਰਕਾਰ ਦੇ ਪਸ਼ਤੂਨ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਵੀ ਜਾਰੀ ਕੀਤਾ ਗਿਆ ਸੀ। ਪਸ਼ੂਪਾਲਨ ਵਿਭਾਗ ਵਿਚ ਸਵੀਪਰ ਅਤੇ ਸਫਾਈ ਕਰਮੀਆਂ ਦੇ 42 ਖਾਲੀ ਅਸਾਮੀਆਂ ਲਈ ਇਸ਼ਤਿਹਾਰ ਕੱਢਿਆ। ਇਹ ਖਾਲੀ ਅਸਾਮੀਆਂ ਸਿਰਫ ਗੈਰ ਮੁਸਲਿਮਾਂ ਲਈ ਜਾਰੀ ਕੀਤੀਆਂ ਗਈਆਂ।

ਪੜ੍ਹੋ ਇਹ ਅਹਿਮ ਖਬਰ-ਕੋਵਿਡ-19 : ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ

ਪਾਕਿਸਤਾਨ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਫਾਈ ਕਰਮੀਆਂ ਲਈ ਨੌਕਰੀ ਦੀਆਂ ਅਸਾਮੀਆਂ ਨੂੰ ਗੈਰ ਮੁਸਲਿਮਾਂ ਲਈ ਰਾਖਵਾਂ ਰੱਖਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਦੋ ਮਾਮਲੇ ਸਾਹਮਣੇ ਆਉਣ ਦੇ ਬਾਅਦ ਪਾਕਿਸਤਾਨ ਦੇ ਹਿੰਦੂ ਪੱਖਪਾਤੀ ਵਿਗਿਆਪਨ ਖ਼ਿਲਾਫ਼ ਆਵਾਜ਼ ਚੁੱਕ ਰਿਹਾ ਹੈ। ਪਾਕਿਸਤਾਨ ਦੇ ਹਿੰਦੂ ਸਮਾਜਿਕ ਕਾਰਕੁਨਾਂ ਨੇ ਸਵਾਲ ਕੀਤਾ ਹੈ ਕਿ ਅਜਿਹੀਆਂ ਨੌਕਰੀਆਂ ਸਿਰਫ ਗੈਰ ਮੁਸਲਿਮਾਂ ਨੂੰ ਵਿਸ਼ੇਸ਼ ਤੌਰ 'ਤੇ ਕਿਉਂ ਦਿੱਤੀਆਂ ਜਾਂਦੀਆਂ ਹਨ। 

ਹਿੰਦੂ ਸਮਾਜਿਕ ਕਾਰਕੁਨ ਕਪਿਲ ਦੇਵ ਨੇ ਕਿਹਾ,''ਪਾਕਿਸਤਾਨ ਵਿਚ ਸਫਾਈ ਸੰਬੰਧੀ ਨੌਕਰੀਆਂ ਵਿਸ਼ੇਸ਼ ਤੌਰ 'ਤੇ ਈਸਾਈਆਂ ਅਤੇ ਹਿੰਦੂਆਂ ਲਈ ਹਨ। ਸਰਕਾਰ ਜੋ ਬਾਰ-ਬਾਰ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਉਹ ਦੱਸਦਾ ਹੈ ਕਿ ਬਹੁ ਗਿਣਤੀ ਗੰਦਗੀ ਫੈਲਾਏਗਾ ਜਦਕਿ ਘੱਟ ਗਿਣਤੀ ਉਸ ਗੰਦਗੀ ਨੂੰ ਸਾਫ ਕਰੇਗਾ। ਅਸੀਂ ਕਲੀਨਰ, ਸਵੀਪਰ ਅਤੇ ਸਫਾਈ ਕਰਮੀਆਂ ਵਿਚ ਮੁਸਲਿਮਾਂ ਦੇ ਬਰਾਬਾਰ ਅਨੁਪਾਤ ਦੀ ਮੰਗ ਕਰਦੇ ਹਾਂ।''

PunjabKesari

ਪੱਤਰਕਾਰ ਵੀਂਗਾਸ ਨੇ ਅਫਸੋਸ ਜਤਾਇਆ ਕਿ ਪਾਕਿਸਤਾਨ ਵਿਚ ਸਾਰੇ ਨਾਗਰਿਕ ਇਕ ਸਮਾਨ ਨਹੀਂ ਹਨ। ਸਿਰਫ ਗੈਰ ਮੁਸਲਮਾਨਾਂ ਲਈ ਸਵੀਪਰ ਅਤੇ ਸਫਾਈ ਕਰਮੀ ਦੀ ਨੌਕਰੀ ਹੈ।

PunjabKesari
ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਰੇਖਾ ਮਹੇਸ਼ਵਰੀ ਨੇ ਟਵੀਟ ਕੀਤਾ,''ਅਜਿਹੇ ਪੱਖਪਾਤੀ ਕੰਮ ਆਪਣੇ ਤੱਕ ਹੀ ਰੱਖੋ। ਅਸੀਂ ਚੰਗੀ ਸਥਿਤੀ ਵਿਚ ਰਹਿਣ ਲਈ ਰੋਜ਼ਾਨਾ ਸਖ਼ਤ ਮਿਹਨਤ ਕਰਾਂਗੇ। ਤਾਂ ਕੀ ਹੋਇਆ ਜੇਕਰ ਅਸੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਅਹੁਦੇ 'ਤੇ ਜਿੱਤ ਨਹੀਂ ਸਕਦੇ ਅਸੀਂ ਚੰਗੇ ਪੜ੍ਹੇ ਲਿਖੇ ਹਾਂ ਅਤੇ ਇਸ ਦੁਨੀਆ ਵਿਚ ਕਿਤੇ ਵੀ ਵਸਣ ਦੀ ਹੈਸੀਅਤ ਰੱਖਦੇ ਹਾਂ। ਅਸੀਂ ਹਮੇਸ਼ਾ ਇਕ ਚੰਗੀ ਜੀਵਨ ਲਈ ਕੋਸ਼ਿਸ਼ ਕਰਾਂਗੇ।'' 

PunjabKesari

ਇਕ ਅਨੁਮਾਨ ਮੁਤਾਬਕ ਪਾਕਿਸਤਾਨ ਦੀ ਆਬਾਦੀ ਵਿਚ ਈਸਾਈਆਂ ਦੀ ਹਿੱਸੇਦਾਰੀ 1.6 ਫੀਸਦੀ ਹੈ ਜਦਕਿ 80 ਫੀਸਦੀ ਸਫਾਈ ਦਾ ਕੰਮ ਈਸਾਈ ਕਰਦੇ ਹਨ। ਪਾਕਿਸਤਾਨ ਵਿਚ ਸਫਾਈ ਦਾ ਬਾਕੀ 20 ਫੀਸਦੀ ਬਚਿਆ ਹੋਇਆ ਕੰਮ ਦਲਿਤ ਕਰਦੇ ਹਨ। ਹਿੰਦੂ ਆਬਾਦੀ ਵਿਚ ਦਲਿਤਾਂ ਦੀ ਅਨੁਪਾਤ ਕਾਫੀ ਹੈ ਪਰ ਅਨਪੜ੍ਹਤਾ ਅਤੇ ਆਮਦਨ ਦਾ ਹੋਰ ਸਰੋਤ ਨਾ ਹੋਣ ਕਾਰਨ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਨੂੰ ਗਟਰ ਅਤੇ ਮੈਡੀਕਲ ਕਚਰੇ ਦੀ ਸਫਾਈ ਦਾ ਕੰਮ ਕਰਨਾ ਪੈਂਦਾ ਹੈ।

ਨੋਟ- ਪਾਕਿ 'ਚ ਗੈਰ-ਮੁਸਲਿਮਾਂ ਲਈ ਨਿਕਲੀ ਸਵੀਪਰ-ਚਪੜਾਸੀ ਦੀ ਨੌਕਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News