ਪਾਕਿਸਤਾਨ ਦੀ ਗੈਰ-ਕਾਨੂੰਨੀ ਫੈਕਟਰੀ ’ਚ ਧਮਾਕਾ, 2 ਦੀ ਮੌਤ
Saturday, Nov 15, 2025 - 10:00 PM (IST)
ਲਾਹੌਰ- ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿਚ ਸ਼ਨੀਵਾਰ ਨੂੰ ਇਕ ਪਟਾਕਿਆਂ ਦੀ ਫੈਕਟਰੀ ਵਿਚ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ’ਚ ਬਿਨਾਂ ਲਾਇਸੈਂਸ ਦੇ ਗੈਰ-ਕਾਨੂੰਨੀ ਤੌਰ ’ਤੇ ਪਟਾਕੇ ਬਣਾਏ ਜਾ ਰਹੇ ਸਨ।
ਬਚਾਅ ਵਿਭਾਗ ਮੁਤਾਬਕ, ਇਹ ਧਮਾਕਾ ਲਤੀਫਾਬਾਦ ਪੁਲਸ ਸਟੇਸ਼ਨ ਬੀ. ਸੈਕਸ਼ਨ ਦੀ ਸਰਹੱਦ ਵਿਚ ਲਘਾਰੀ ਗੋਠ ਨਦੀ ਦੇ ਕਿਨਾਰੇ ਸਥਿਤ ਇਕ ਪਟਾਕਾ ਫੈਕਟਰੀ ਵਿਚ ਹੋਇਆ। ਧਮਾਕੇ ਤੋਂ ਬਾਅਦ ਫੈਕਟਰੀ ਵਿਚ ਵੀ ਅੱਗ ਲੱਗ ਗਈ। ਧਮਾਕੇ ’ਚ ਫੈਕਟਰੀ ਦੇ ਇਕ ਕਮਹੇ ਦੀ ਕੰਧ ਵੀ ਡਿੱਗ ਪਈ, ਜਿਸਦੇ ਮਲਬੇ ਵਿਚ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹੋ ਸਕਦੇ ਹਨ। ਹੈਦਰਾਬਾਦ ਦੇ ਐੱਸ. ਐੱਸ. ਪੀ. ਅਦੀਲ ਚਾਂਦੀਓ ਨੇ ਦੱਸਿਆ ਕਿ ਫੈਕਟਰੀ ਦੇ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
