ਭਾਰਤ ਹੁਣ ਪਾਕਿ ਨੂੰ ਭੇਜੇਗਾ 'ਮੇਡ ਇਨ ਇੰਡੀਆ' ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ

03/10/2021 6:08:01 PM

ਇਸਲਾਮਾਬਾਦ (ਬਿਊਰੋ): ਦੁਨੀਆ ਦੇ ਹਰ ਮੰਚ 'ਤੇ ਭਾਰਤ ਦਾ ਵਿਰੋਧ ਕਰਨ ਵਾਲੇ ਪਾਕਿਸਤਾਨ ਨੂੰ ਆਖਿਰਕਾਰ ਦਿੱਲੀ ਤੋਂ ਹੀ ਮਦਦ ਮਿਲਣ ਜਾ ਰਹੀ ਹੈ। ਪਾਕਿਸਤਾਨ ਨੂੰ ਆਉਣ ਵਾਲੇ ਸਮੇਂ ਵਿਚ ਵੈਕਸੀਨ ਅਲਾਇੰਸ GAVI ਜ਼ਰੀਏ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਨਾਲ ਇਮਰਾਨ ਖਾਨ ਇਨਫੈਕਸ਼ਨ ਨਾਲ ਜੂਝ ਰਹੀ ਆਪਣੇ ਦੇਸ਼ ਦੀ ਇਕ ਵੱਡੀ ਆਬਾਦੀ ਨੂੰ ਕੋਰੋਨਾ ਖ਼ਿਲਾਫ਼ ਇਮਿਊਨ ਕਰ ਪਾਉਣਗੇ।

ਪਾਕਿ ਮੰਤਰੀ ਨੇ ਕੀਤੀ ਪੁਸ਼ਟੀ
ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਦੇ ਸਕੱਤਰ ਆਮਿਰ ਅਸ਼ਰਫ ਖਵਾਜ਼ਾ ਨੇ ਦੱਸਿਆ ਕਿ ਦੇਸ਼ ਨੂੰ ਭਾਰਤ ਵਿਚ ਬਣੀ ਹੋਈ ਕੋਰੋਨਾ ਵੈਕਸੀਨ ਦੀ ਖੁਰਾਕ ਇਸ ਮਹੀਨੇ ਤੋਂ ਮਿਲਣ ਲੱਗੇਗੀ।ਇਸ ਦੀਆਂ ਬਾਕੀ ਖੁਰਾਕਾਂ ਜੂਨ ਤੱਕ ਪਾਕਿਸਤਾਨ ਪਹੁੰਚਣਗੀਆਂ। ਖਵਾਜ਼ਾ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨ ਵਿਚ 27.5 ਮਿਲੀਅਨ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਗਈ ਹੈ। ਇਹਨਾਂ ਵਿਚ ਫਰੰਟ ਲਾਈਨ ਵਰਕਰ ਅਤੇ ਸੀਨੀਅਰ ਨਾਗਰਿਕ ਸ਼ਾਮਲ ਹਨ।

ਭਾਰਤ ਨੇ 65 ਦੇਸ਼ਾਂ ਨੂੰ ਭੇਜੀ ਕੋਰੋਨਾ ਵੈਕਸੀਨ
ਭਾਰਤ ਦੁਨੀਆ ਭਰ ਦੇ ਕਰੀਬ 65 ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਕਰ ਰਿਹਾ ਹੈ। ਇਹਨਾਂ ਵਿਚੋਂ ਕਈ ਦੇਸ਼ ਅਜਿਹੇ ਹਨ ਜਿਹਨਾਂ ਨੂੰ ਮੁਫ਼ਤ ਵਿਚ ਕੋਰੋਨਾ ਵੈਕਸੀਨ ਦਿੱਤੀ ਗਈ ਹੈ ਜਦਕਿ ਕੁਝ ਨੇ ਇਸ ਲਈ ਭੁਗਤਾਨ ਕੀਤਾ ਹੈ। ਭਾਰਤ ਨੇ ਸ਼੍ਰੀਲੰਕਾ, ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੇਸ਼ੇਲਸ ਨੂੰ ਗ੍ਰਾਂਟ ਸਹਾਇਤਾ ਦੇ ਤਹਿਤ ਮੁਫ਼ਤ ਵਿਚ ਲੱਗਭਗ 56 ਲੱਖ ਕੋਰੋਨਾ ਵਾਇਰਸ ਟੀਕੇ ਪ੍ਰਦਾਨ ਕੀਤੇ ਹਨ।

ਇਹਨਾਂ ਦੇਸ਼ਾਂ ਨੂੰ ਭਾਰਤ ਕਰ ਰਿਹੈ ਵੈਕਸੀਨ ਸਪਲਾਈ
ਭਾਰਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਵੈਕਸੀਨ ਦਾ ਉਤਪਾਦਨ ਕਰ ਰਹੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਕੋਵਿਸ਼ੀਲਡ ਨਾਮ ਦੀ ਵੈਕਸੀਨ ਬਣਾ ਰਿਹਾ ਹੈ। ਜਦਕਿ ਭਾਰਤ ਵਿਚ ਬਾਇਓਟਿਕ ਸਵਦੇਸ਼ੀ ਕੋਵੈਕਸੀਨ ਦਾ ਉਤਪਾਦਨ ਕਰ ਰਹੀ ਹੈ। 

ਬੰਗਲਾਦੇਸ਼, ਮਿਆਂਮਾਰ, ਨੇਪਾਲ, ਭੂਟਾਨ, ਮਾਲਦੀਵ, ਮੌਰੀਸ਼ਸ, ਸੇਸ਼ੇਲਸ , ਸ਼੍ਰੀਲੰਕਾ, ਬਹਿਰੀਨ, ਬ੍ਰਾਜ਼ੀਲ, ਮੋਰੱਕੋ, ਓਮਾਨ, ਮਿਸਰ, ਅਲਜੀਰੀਆ, ਦੱਖਣੀ ਅਫਰੀਕਾ, ਕੁਵੈਤ, ਸੰਯੁਕਤ ਅਰਬ ਅਮੀਰਾਤ, ਅਫਗਾਨਿਸਤਾਨ, ਬਾਰਬਾਡੋਸ, ਡੋਮਿਨਿਕਾ, ਮੈਕਸੀਕੋ, ਡੋਮਿਨਿਕਨ ਗਣਰਾਜ, ਸਾਊਦੀ ਅਰਬ, ਸਾਊਦੀ ਅਰਬ ਅਲ ਸਾਲਵਾਡੋਰ, ਅਰਜਨਟੀਨਾ, ਸਰਬੀਆ , ਸੰਯੁਕਤ ਰਾਸ਼ਟਰ ਦੇ ਸਿਹਤ ਕਾਰਕੁਨ, ਮੰਗੋਲੀਆ, ਯੂਕਰੇਨ, ਘਾਨਾ, ਆਇਵਰੀ ਕੋਸਟ, ਸੈਂਟ ਲੂਸੀਆ, ਸੈਂਟ ਕਿਟਸ ਐਂਡ ਨੇਵਿਸ, ਸੈਂਟ ਵਿੰਸੇਂਟ ਅਤੇ ਗ੍ਰੇਨੇਡਾਇੰਸ, ,ਸੂਰੀਨਾਮ, ਐਂਟੀਗੁਆ ਅਤੇ ਬਾਰਬੁਡਾ, ਡੀ.ਆਰ. ਕਾਂਗੋ, ਅੰਗੋਲਾ, ਗਾਮਬੀਆ, ਨਾਈਜੀਰੀਆ, ਕੰਬੋਡੀਆ, ਕੀਨੀਆ, ਲੇਸੇਥੋ, ਰਵਾਂਡਾ, ਸਾਓ ਟੀਮ ਐਂਡ ਪ੍ਰਿੰਸਿਪ, ਸੇਨੇਗਲ, ਗਵਾਟੇਮਾਲਾ, ਕੈਨੇਡਾ, ਮਾਲੀ, ਸੂਡਨ, ਲਾਇਬੇਰੀਆ, ਮਲਾਵੀ, ਯੂਗਾਂਡਾ, ਗੁਯਾਨਾ, ਜਮੈਕਾ, ਯੂਕੇ, ਟੋਗੋ, ਜਿਬੂਤੀ, ਸੋਮਾਲੀਆ, ਸੇਰਾ ਲਿਯੋਨ, ਬੇਲੀਜ, ਬੋਤਸਵਾਨਾ, ਮੋਜ਼ੰਬੀਕ, ਇਥੋਪੀਆ ਅਤੇ ਤਜਾਕਿਸਤਾਨ। 

ਨੋਟ- ਭਾਰਤ ਵੱਲੋਂ ਪਾਕਿ ਨੂੰ ਕੋਰੋਨਾ ਵੈਕਸੀਨ ਸਪਲਾਈ ਕਰਨ ਸਬੰਧੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News