ਪਾਕਿਸਤਾਨ ਨੇ ਪਹਿਲੀ ਡਿਜੀਟਲ ਜਨਗਣਨਾ ਕੀਤੀ ਸ਼ੁਰੂ, ਪੀਐੱਮ ਸ਼ਾਹਬਾਜ਼ ਨੇ ਦੱਸੇ ਫਾਇਦੇ

Thursday, Mar 02, 2023 - 12:31 AM (IST)

ਲਾਹੌਰ (ਭਾਸ਼ਾ) : ਪਾਕਿਸਤਾਨ ਨੇ ਬੁੱਧਵਾਰ ਨੂੰ ਆਪਣੀ ਪਹਿਲੀ ਡਿਜੀਟਲ ਜਨਗਣਨਾ ਅਤੇ ਰਿਹਾਇਸ਼ੀ ਗਣਨਾ ਸ਼ੁਰੂ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਹ ਅਭਿਆਸ ਭਵਿੱਖ ਲਈ ਯੋਜਨਾ ਬਣਾਉਣ ਅਤੇ ਸਰੋਤਾਂ ਦੀ ਪ੍ਰਭਾਵੀ ਵਰਤੋਂ 'ਚ ਮਦਦਗਾਰ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਸ਼ਰੀਫ ਨੇ ਟਵੀਟ ਕੀਤਾ ਕਿ ਅੱਜ ਪਾਕਿਸਤਾਨ ਦੀ ਪਹਿਲੀ ਡਿਜੀਟਲ ਜਨਗਣਨਾ 2023 ਸ਼ੁਰੂ ਹੋਈ। ਡਾਟਾ ਇਕੱਠਾ ਕਰਨ ਦੀ ਇਹ ਪਾਰਦਰਸ਼ੀ ਪ੍ਰਣਾਲੀ ਭਵਿੱਖ ਦੀ ਯੋਜਨਾਬੰਦੀ ਅਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਵਿੱਚ ਮਦਦਗਾਰ ਸਾਬਤ ਹੋਵੇਗੀ। ਪਾਕਿ ਪੀਐੱਮ ਨੇ ਇਸ ਸਵਦੇਸ਼ੀ ਪ੍ਰਣਾਲੀ ਨੂੰ ਬਣਾਉਣ ਲਈ ਸਾਰੀਆਂ ਸੰਸਥਾਵਾਂ ਨੂੰ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ : ਚੱਲਦੀ ਟ੍ਰੇਨ ’ਚੋਂ ਉੱਤਰਦੇ ਵਾਪਰਿਆ ਭਾਣਾ, ਔਰਤ ਉੱਪਰੋਂ ਲੰਘੇ ਟ੍ਰੇਨ ਦੇ 5 ਡੱਬੇ 

ਹਾਊਸ ਲਿਸਟਿੰਗ ਐਪ ਦੀ ਮਦਦ ਨਾਲ ਹੋਵੇਗਾ ਕੰਮ

ਪਾਕਿਸਤਾਨ ਦੇ ਮੁੱਖ ਜਨਗਣਨਾ ਕਮਿਸ਼ਨਰ ਡਾ. ਨਈਮੁਜ਼ ਜ਼ਫਰ ਨੇ ‘ਹਾਊਸ ਲਿਸਟਿੰਗ ਐਪ’ ਵਿੱਚ ਪਹਿਲੀ ਇਮਾਰਤ ਦੇ ਢਾਂਚੇ ਨੂੰ ਚਿੰਨ੍ਹਿਤ ਕਰਕੇ ਅਭਿਆਸ ਦੀ ਸ਼ੁਰੂਆਤ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਲੋਕਾਂ ਨੂੰ ਇੰਟਰਨੈੱਟ ਰਾਹੀਂ ਆਪਣੇ ਪਰਿਵਾਰਕ ਵੇਰਵੇ ਦਰਜ ਕਰਨ ਲਈ ਕਿਹਾ ਗਿਆ ਹੈ। ਆਬਾਦੀ ਅਤੇ ਘਰਾਂ ਦੀ ਜਨਗਣਨਾ ਲਈ ਇਕ ਡਿਜੀਟਲ ਪਲੇਟਫਾਰਮ ਉਪਲਬਧ ਕਰਵਾਇਆ ਗਿਆ ਹੈ, ਜਿਸ ਵਿੱਚ ਹਰ ਵਿਅਕਤੀ ਕੰਪਿਊਟਰ ਜਾਂ ਮੋਬਾਇਲ ਰਾਹੀਂ ਆਪਣੇ ਤੇ ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰ ਸਕੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News