ਪਾਕਿ ਦਾ ਨਵਾਂ ਪੈਂਤਰਾ, ਦੂਜੀ ਵਾਰ ਜਾਧਵ ਨੂੰ ਡਿਪਲੋਮੈਟਿਕ ਮਦਦ ਦੇਣ ਤੋਂ ਮੁਕਰਿਆ
Thursday, Sep 12, 2019 - 01:47 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਜਾਧਵ ਮਾਮਲੇ ਵਿਚ ਵੀਰਵਾਰ ਨੂੰ ਇਕ ਵੱਡਾ ਬਿਆਨ ਜਾਰੀ ਕੀਤਾ। ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਡਿਪਲੋਮੈਟਿਕ ਮਦਦ (ਕੌਂਸੁਲਰ ਐਕਸੈੱਸ) ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਨੂੰ ਦੂਜੀ ਵਾਰ ਡਿਪਲੋਮੈਟਿਕ ਮਦਦ ਨਹੀਂ ਮਿਲੇਗੀ।
ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੁਲਭੂਸ਼ਣ ਨਾਲ ਭਾਰਤੀ ਡਿਪਲੋਮੈਟ ਗੌਰਵ ਆਹਲੂਵਾਲੀਆ ਦੀ ਮੀਟਿੰਗ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿਚ ਤੈਅ ਕੀਤੀ ਗਈ ਸੀ ਪਰ ਪਾਕਿਸਤਾਨ ਨੇ ਚਾਲ ਖੇਡਦਿਆਂ ਕਿਸੇ ਅਣਜਾਣ ਜਗ੍ਹਾ 'ਤੇ ਮੀਟਿੰਗ ਕਰਵਾਈ।