ਪਾਕਿਸਤਾਨ ਪਹਿਲ ਤਾਂ ਕਰੇ ਅਸੀਂ ਗੱਲਬਾਤ ਲਈ ਤਿਆਰ ਹਾਂ : ਰਾਜਨਾਥ

03/22/2017 3:25:17 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਰਾ ਹਿੰਦੁਸਤਾਨ ਤਹਿ ਦਿਲ ਤੋਂ ਚਾਹੁੰਦਾ ਹੈ ਕਿ ਕਸ਼ਮੀਰ ਦੇ ਹਾਲਾਤ ਠੀਕ ਹੋਣ ਅਤੇ ਜੇਕਰ ਪਾਕਿਸਤਾਨ ਪਹਿਲ ਕਰੇ ਤਾਂ ਭਾਰਤ ਉਸ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਰਾਜਨਾਥ ਨੇ ਬੁੱਧਵਾਰ ਨੂੰ ਰਾਜਸਭਾ ''ਚ ਪ੍ਰਸ਼ਨਕਾਲ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਸੁੱਖ ਰਾਮ ਸਿੰਘ ਯਾਦਵ ਦੇ ਪ੍ਰਸ਼ਨ ਨਾਲ ਸੰਬੰਧਤ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸੀਤਾਰਾਮ ਯੇਚੁਰੀ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। 
ਯਾਦਵ ਨੇ ਰਾਜਨਾਥ ਨੂੰ ਜਦੋਂ ਕਿਹਾ ਕਿ ਕੇਂਦਰ ਸਰਕਾਰ ਸਿਰਫ ਬੰਦੂਕ ਦੇ ਜ਼ੋਰ ''ਤੇ ਹੀ ਕਸ਼ਮੀਰ ਸਮੱਸਿਆ ਨੂੰ ਕਿਉਂ ਸੁਲਝਾਉਣਾ ਚਾਹੁੰਦੀ ਹੈ, ਉਹ ਪਾਕਿਸਤਾਨ ਨਾਲ ਗੱਲ ਕਿਉਂ ਨਹੀਂ ਕਰਦੀ, ਤਾਂ ਰਾਜਨਾਥ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਇਹ ਸ਼ਰਤ ਰੱਖੀ ਸੀ ਕਿ ਉਹ ਪਹਿਲਾਂ ਅੱਤਵਾਦ ਨੂੰ ਸ਼ਹਿ ਦੇਣਾ ਬੰਦ ਕਰੇ। ਉਨ੍ਹਾਂ ਨੇ ਕਿਹਾ, ''''ਅਸੀਂ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਪਾਕਿਸਤਾਨ ਗੱਲਬਾਤ ਲਈ ਪਹਿਲਾਂ ਪਹਿਲ ਤਾਂ ਕਰੇ। ਪਾਕਿਸਤਾਨ ਇਹ ਤਾਂ ਕਹੇ ਕਿ ਉਹ ਅੱਤਵਾਦੀ ਕਰਤੂਤਾਂ ''ਤੇ ਲਗਾਮ ਲਾਉਣਾ ਚਾਹੁੰਦਾ ਹੈ। 
ਰਾਜਨਾਥ ਸਿੰਘ ਨੇ ਕਿਹਾ ਕਿ ਉਹ ਕਸ਼ਮੀਰ ਦੀ ਸਮੱਸਿਆ ਸੁਲਝਾਉਣ ਲਈ 3 ਵਾਰ ਉੱਥੇ ਗਏ। ਉਨ੍ਹਾਂ ਨੇ ਟਵੀਟ ਕਰ ਕੇ ਵੀ ਇਸ ਦੀ ਜਾਣਕਾਰੀ ਦਿੱਤੀ ਕਿ ਉਹ ਸੰਸਦ ਮੈਂਬਰਾਂ ਦੇ ਵਫਦ ਦੀ ਅਗਵਾਈ ਕਰਦੇ ਹੋਏ ਉੱਥੇ ਗਏ। ਉਸ ਵਫਦ ਵਿਚ ਯਾਦਵ ਅਤੇ ਯੇਚੁਰੀ ਵੀ ਗਏ ਸਨ ਪਰ ਹਕੀਕਤ ਸਾਰੇ ਜਾਣਦੇ ਹਨ ਕਿ ਉੱਥੋਂ ਉਲਟੇ ਕਦਮ ਵਾਪਸ ਆਉਣਾ ਪਿਆ। ਰਾਜਨਾਥ ਦੀ ਇਸ ਟਿੱਪਣੀ ''ਤੇ ਕੁਝ ਸੰਸਦ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ। ਸਿੰਘ ਨੇ ਕਿਹਾ ਕਿ ਕਸ਼ਮੀਰ ਦੀ ਸਮੱਸਿਆ ਨੂੰ ਸੁਲਝਾਉਣ ਲਈ ਉਨ੍ਹਾਂ ਨੇ ਹਰ ਕਦਮ ਚੁੱਕੇ ਪਰ ਇਸ ਸਮੱਸਿਆ ਨੂੰ ਸਰਕਾਰ ਇਕੱਲੀ ਨਹੀਂ ਸੁਲਝਾ ਸਕਦੀ, ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਅਤੇ ਨਾਗਰਿਕਾਂ ਦਾ ਵੀ ਸਹਿਯੋਗ ਚਾਹੀਦਾ ਹੈ।

Tanu

News Editor

Related News