ਗੁਪਤ ਦਸਤਾਵੇਜ਼ ਮਾਮਲੇ ’ਚ ਇਮਰਾਨ ਵਿਰੁੱਧ ਕੇਸ ਦਰਜ, ਹੋ ਸਕਦੀ ਹੈ 14 ਸਾਲ ਦੀ ਕੈਦ ਜਾਂ ਮੌਤ ਦੀ ਸਜ਼ਾ

Saturday, Aug 19, 2023 - 11:25 AM (IST)

ਇਸਲਾਮਾਬਾਦ (ਭਾਸ਼ਾ)- ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਉਨ੍ਹਾਂ ਵਿਰੁੱਧ ਦੇਸ਼ ਦੇ ਅਮਰੀਕਾ ਸਥਿਤ ਦੂਤਘਰ ਤੋਂ ਇਕ ਗੁਪਤ ਡਿਪਲੋਮੈਟਿਕ ਦਸਤਾਵੇਜ਼ (ਸਿਫਰ) ਦੀ ਸਮੱਗਰੀ ਨੂੰ ਜਨਤਕ ਕਰਨ ਦੇ ਦੋਸ਼ ਵਿਚ ਸਰਕਾਰੀ ਗੁਪਤ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ।

ਇਹ ਵੀ ਪੜ੍ਹੋ : ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਸਰਕਾਰ ਨੇ META ਤੋਂ ਕੀਤੀ ਨਿਊਜ਼ ਬੈਨ ਹਟਾਉਣ ਦੀ ਮੰਗ

ਖਾਨ (70) ਇਸ ਮਹੀਨੇ ਦੀ ਸ਼ੁਰੂਆਤ ਵਿਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 3 ਸਾਲ ਦੀ ਸਜ਼ਾ ਕੱਟ ਰਹੇ ਹਨ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਮੁੱਖ ਖਾਨ ਵਿਰੁੱਧ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਵਲੋਂ ਦਰਜ ਕੀਤੀ ਗਈ ਐੱਫ. ਆਰ. ਆਈ. ਦੇ ਆਧਾਰ ’ਤੇ ਸਿਫਰ (ਗੁਪਤ ਡਿਪਲੋਮੈਟਿਕ ਦਸਤਾਵੇਜ਼) ਮਾਮਲੇ ਵਿਚ ਆਫੀਸ਼ੀਅਲ ਸੀਕ੍ਰੇਟ ਐਕਟ 1923 ਦੀ ਧਾਰਾ-5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੌਰਾਨ ਚਿੰਤਾ ਭਰੀ ਖ਼ਬਰ, ਹਿਮਾਚਲ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ, 'ਯੈਲੋ ਅਲਰਟ' ਜਾਰੀ

ਇਸ ਵਿਚ ਕਿਹਾ ਗਿਆ ਹੈ ਕਿ ਐੱਫ. ਆਈ. ਏ. ਦੀ ਅੱਤਵਾਦੀ ਰੋਕੂ ਸ਼ਾਖਾ ਨੇ ਜਾਂਚ ਤੋਂ ਬਾਅਦ ਸਿਫਰ ਦੀ ਦੁਰਵਰਤੋਂ ਵਿਚ ਖਾਨ ਦੀ ਕਥਿਤ ਸ਼ਮੂਲੀਅਤ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧਾਰਾ-5 ਦੇ ਤਹਿਤ ਅਪਰਾਧ ਸਾਬਿਤ ਹੋਣ ’ਤੇ 2 ਤੋਂ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਕੁਝ ਮਾਮਲਿਆਂ ਵਿਚ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਜਹਾਜ਼ 'ਚ ਸਵਾਰ ਸਨ 271 ਯਾਤਰੀ, ਅਚਾਨਕ ਦਿਲ ਦੇ ਦੌਰੇ ਕਾਰਨ ਪਾਇਲਟ ਦੀ ਮੌਤ, ਜਾਣੋ ਫਿਰ ਕੀ ਹੋਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News