ਇਮਰਾਨ ਖਾਨ ਨੇ ਟਵਿੱਟਰ 'ਤੇ ਪੋਸਟ ਕੀਤਾ ਗਲਤ 'ਕੋਟ', ਹੋਏ ਟਰੋਲ

06/20/2019 9:59:19 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਇਕ ਟਵੀਟ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਅਸਲ ਵਿਚ ਇਮਰਾਨ ਨੇ ਭਾਰਤੀ ਦੇ ਮਹਾਨ ਕਵੀ ਅਤੇ ਨੋਬਲ ਜੇਤੂ ਰਵਿੰਦਰਨਾਥ ਟੈਗੋਰ ਦੇ ਇਕ ਮਸ਼ੂਹਰ 'ਕੋਟ' ਦਾ ਕ੍ਰੈਡਿਟ ਗਲਤ ਤਰੀਕੇ ਨਾਲ ਲੇਬਨਾਨੀ-ਅਮਰੀਕੀ ਕਵੀ ਖਲੀਲ ਜਿਬਰਾਨ ਨੂੰ ਦੇ ਦਿੱਤਾ। ਲੋਕਾਂ ਨੇ ਉਨ੍ਹਾਂ ਦੇ ਫੋਰਵਰਡ ਮੈਸੇਜ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਸਲਾਹ ਵੀ ਦਿੱਤੀ।

 

ਅਸਲ ਵਿਚ ਇਮਰਾਨ ਖਾਨ ਨੇ ਇਕ ਪ੍ਰੇਰਕ ਕੋਟ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ ਕੋਟ ਵਿਚ ਲਿਖਿਆ ਸੀ,''ਮੈਂ ਸੋਇਆ ਅਤੇ ਸੁਪਨਾ ਦੇਖਿਆ ਕਿ ਜੀਵਨ ਆਨੰਦ ਹੈ। ਮੈਂ ਜਾਗਿਆ ਅਤੇ ਦੇਖਿਆ ਕਿ ਜੀਵਨ ਸੇਵਾ ਹੈ। ਮੈਂ ਸੇਵਾ ਕੀਤੀ ਅਤੇ ਪਾਇਆ ਕਿ ਸੇਵਾ ਆਨੰਦ ਹੈ।'' ਇਸ ਕੋਟ ਦਾ ਕ੍ਰੈਡਿਟ ਉਨ੍ਹਾਂ ਨੇ ਲੇਬਨਾਨੀ-ਅਮਰੀਕੀ ਕਵੀ ਖਲੀਲ ਜਿਬਰਾਨ ਨੂੰ ਦਿੱਤਾ ਅਤੇ ਲਿਖਿਆ,''ਜਿਨ੍ਹਾਂ ਨੇ ਜਿਬਰਾਨ ਦੇ ਇਨ੍ਹਾਂ ਸ਼ਬਦਾਂ ਨੂੰ ਸਮਝਿਆ ਉਹ ਸੰਤੋਸ਼ ਨਾਲ ਜੀਅ ਸਕਦੇ ਹਨ।''

 

ਇਮਰਾਨ ਖਾਨ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਪਰ ਉਨ੍ਹਾਂ ਦਾ ਟਵੀਟ ਦੇਖ ਲੋਕਾਂ ਨੇ ਜ਼ਰੂਰ ਇਹ ਗਲਤੀ ਫੜ ਲਈ ਅਤੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

 

 

 

ਕੁਝ ਲੋਕਾਂ ਨੇ ਕੁਮੈਂਟ ਕਰਦਿਆਂ ਦੱਸਿਆ ਕਿ ਇਹ ਕੋਟ ਅਸਲ ਵਿਚ ਰਵਿੰਦਰਨਾਥ ਟੈਗੋਰ ਦਾ ਹੈ। ਯੂਜ਼ਰਸ ਨੇ ਇਮਰਾਨ ਖਾਨ ਨੂੰ ਸਲਾਹ ਦਿੱਤੀ ਕਿ ਉਹ ਕੁਝ ਫਾਰਵਰਡ ਕਰਨ ਤੋਂ ਪਹਿਲਾਂ ਚੈੱਕ ਕਰ ਲਿਆ ਕਰਨ। ਇਕ ਸ਼ਖਸ ਨੇ ਮੀਮ ਬਣਾਇਆ ਜਿਸ ਵਿਚ ਮੁਹੰਮਦ ਅਲੀ ਜਿੰਨ੍ਹਾ ਦੀ ਤਸਵੀਰ ਸੀ ਜਿਸ ਨਾਲ ਲਿਖਿਆ ਸੀ,''ਮੈਂ ਰਵਿੰਦਰ ਨਾਥ ਟੈਗੋਰ ਤੋਂ ਇਮਰਾਨ ਖਾਨ ਵੱਲੋਂ ਮੁਆਫੀ ਮੰਗਦਾ ਹਾਂ।''

 


Vandana

Content Editor

Related News