ਪਾਕਿ ਕਰ ਰਿਹੈ ਅਜੀਬ ਹਰਕਤ, ਹੁਣ ਪਾਰਕਾਂ ਤੇ ਸੜਕਾਂ ਦਾ ਨਾਂ ਰਖਿਆ ''ਕਸ਼ਮੀਰ''

Sunday, Aug 18, 2019 - 05:05 AM (IST)

ਪਾਕਿ ਕਰ ਰਿਹੈ ਅਜੀਬ ਹਰਕਤ, ਹੁਣ ਪਾਰਕਾਂ ਤੇ ਸੜਕਾਂ ਦਾ ਨਾਂ ਰਖਿਆ ''ਕਸ਼ਮੀਰ''

ਲਾਹੌਰ - ਭਾਰਤ ਵੱਲੋਂ ਸੰਵਿਧਾਨ ਦੀ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ 'ਚ ਜਿਥੇ ਇਕ ਨਵੀਂ ਸ਼ੁਰੂਆਤ ਹੋ ਰਹੀ ਹੈ ਉਥੇ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਕਿਸੇ ਵੀ ਤਰ੍ਹਾਂ ਹੱਥ-ਪੈਰ ਮਾਰ ਕੇ ਨਾਟਕ ਕਰ ਰਿਹਾ ਹੈ। ਤਾਜ਼ਾ ਘਟਨਾ 'ਚ ਉਸ ਨੇ ਦਿਖਾਵਾ ਕਰਨ ਲਈ ਆਪਣੇ ਪੰਜਾਬ ਸੂਬੇ 'ਚ 36 ਸੜਕਾਂ ਅਤੇ 5 ਵੱਡੀਆਂ ਪਾਰਕਾਂ ਦੇ ਨਾਂ 'ਕਸ਼ਮੀਰ' ਰੱਖਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਭਾਰਤ ਨੇ 5 ਅਗਸਤ ਨੂੰ ਸੰਵਿਧਾਨ ਦੀ ਧਾਰਾ-370 ਖਤਮ ਕਰ ਦਿੱਤੀ ਅਤੇ ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡਣ ਦਾ ਫੈਸਲਾ ਲਿਆ ਸੀ। ਇਸ ਕਦਮ ਨਾਲ ਪਾਕਿਸਤਾਨ ਬੌਖਲਾ ਗਿਆ ਹੈ। ਬੁਜ਼ਦਾਰ ਨੇ ਆਖਿਆ ਕਿ ਪੰਜਾਬ ਸਰਕਾਰ ਨੇ 36 ਸੜਕਾਂ ਅਤੇ 5 ਵੱਡੀਆਂ ਪਾਰਕਾਂ ਦੇ ਨਾਂ ਕਸ਼ਮੀਰ ਰੱਖਣ ਦਾ ਫੈਸਲਾ ਲਿਆ ਹੈ। ਕਸ਼ਮੀਰ ਦੇ ਲੋਕਾਂ ਦੇ ਨਾਲ ਇਕਜੁੱਟਤਾ ਦਿਖਾਉਣ ਲਈ ਸੜਕ ਦਾ ਨਾਂ ਕਸ਼ਮੀਰ ਰੋਡ ਅਤੇ ਪਾਰਕਾਂ ਦਾ ਨਾਂ ਕਸ਼ਮੀਰ ਪਾਰਕ ਹੋਵੇਗਾ।

ਬੁੱਧਵਾਰ ਨੂੰ ਪਾਕਿਸਤਾਨ ਨੇ ਆਪਣਾ ਸੁਤੰਤਰਤਾ ਦਿਵਸ ਕਸ਼ਮੀਰ ਇਕਜੁੱਟਤਾ ਦਿਵਸ ਅਤੇ ਵੀਰਵਾਰ ਨੂੰ ਭਾਰਤੀ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਦੇ ਰੂਪ 'ਚ ਮਨਾਇਆ। ਉਸ ਦਾ ਮਿੱਤਰ ਦੇਸ਼ ਚੀਨ ਵੀ ਇਸ ਮੁੱਦੇ 'ਤੇ ਉਸ ਦਾ ਸਾਥ ਦੇ ਰਿਹਾ ਹੈ। ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਖਿਆ ਹੈ ਕਿ ਜੰਮੂ ਕਸ਼ਮੀਰ ਉਸ ਦਾ ਘਰੇਲੂ ਮਾਮਲਾ ਹੈ। ਪਾਕਿਸਤਾਨ ਨੂੰ ਭਾਰਤ ਨੇ ਇਹ ਫੈਸਲਾ ਮੰਨਣ ਲਈ ਕਿਹਾ ਹੈ।


author

Khushdeep Jassi

Content Editor

Related News