ਪਾਕਿ ਨੇ ਅਮਰੀਕੀ ਬਲਾਗਰ ਸਿੰਥੀਆ ਰਿਚੀ ਨੂੰ 15 ਦਿਨਾਂ ਅੰਦਰ ਦੇਸ਼ ਛੱਡ ਕੇ ਜਾਣ ਨੂੰ ਕਿਹਾ

Thursday, Sep 03, 2020 - 02:01 AM (IST)

ਪਾਕਿ ਨੇ ਅਮਰੀਕੀ ਬਲਾਗਰ ਸਿੰਥੀਆ ਰਿਚੀ ਨੂੰ 15 ਦਿਨਾਂ ਅੰਦਰ ਦੇਸ਼ ਛੱਡ ਕੇ ਜਾਣ ਨੂੰ ਕਿਹਾ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਵਿਵਾਦਪੂਰਨ ਅਮਰੀਕੀ ਬਲਾਗਰ ਸਿੰਥੀਆ ਰਿਚੀ ਦੀ ਵੀਜ਼ਾ ਮਿਆਦ ਵਧਾਉਣ ਦੀ ਅਰਜ਼ੀ ਬੁੱਧਵਾਰ ਨੂੰ ਰੱਦ ਕਰ ਦਿੱਤੀ ਅਤੇ ਉਨ੍ਹਾਂ ਨੇ 15 ਦਿਨਾਂ ਅੰਦਰ ਦੇਸ਼ ਛੱਡ ਕੇ ਜਾਣ ਦਾ ਨਿਰਦੇਸ਼ ਦਿੱਤਾ। ਇਸਲਾਮਾਬਾਦ ਹਾਈ ਕੋਰਟ ਨੇ ਦੇਸ਼ ਵਿਚ ਉਨ੍ਹਾਂ ਦੇ ਰੁਕਣ ਦੀ ਸਥਿਤੀ ਬਾਰੇ ਅਧਿਕਾਰੀਆਂ ਤੋਂ ਇਕ ਅੰਤਿਮ ਫੈਸਲਾ ਕਰਨ ਨੂੰ ਕਿਹਾ ਕਿ ਜਿਸ ਤੋਂ ਬਾਅਦ ਪਾਕਿਸਤਾਨੀ ਗ੍ਰਹਿ ਮੰਤਰਾਲਾ ਨੇ ਇਹ ਫੈਸਲਾ ਲਿਆ।
ਰਿਚੀ ਨੇ ਜੂਨ ਵਿਚ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਕਲਿੱਪ ਪੋਸਟ ਕਰਕੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਸੀ। ਰਿਚੀ ਨੇ ਨਾਲ ਹੀ, ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਅਤੇ ਇਕ ਹੋਰ ਸਾਬਕਾ ਮੰਤਰੀ 'ਤੇ ਦੋਸ਼ ਲਗਾਇਆ ਸੀ ਕਿ ਦੋਹਾਂ ਨੇ 2011 ਵਿਚ ਉਨ੍ਹਾਂ ਨਾਲ ਕੁੱਟਮਾਰ ਕੀਤੀ।


author

Sunny Mehra

Content Editor

Related News