ਹਰੀ ਸਿੰਘ ਨਲੂਏ ਦੇ ਕਿਲੇ ਨੂੰ ਪਾਕਿ 'ਮਿਊਜ਼ੀਅਮ' 'ਚ ਕਰੇਗਾ ਤਬਦੀਲ
Friday, Jan 25, 2019 - 05:15 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਇਕ ਸਿੱਖ ਯੋਧੇ ਵੱਲੋਂ ਬਣਾਏ ਗਏ ਇਤਿਹਾਸਿਕ ਕਿਲੇ ਨੂੰ ਮਿਊਜ਼ੀਅਮ 'ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਹਰੀਪੁਰ ਜ਼ਿਲੇ ਦੇ ਇਸ ਕਿਲੇ ਦਾ ਨਾਮ ਸਿੱਖ ਸਾਮਰਾਜ ਦੀ ਫੌਜ 'ਸਿੱਖ ਖਾਲਸਾ' ਦੇ ਫੌਜ ਮੁਖੀ ਹਰੀ ਸਿੰਘ ਨਲੂਆ ਦੇ ਨਾਮ 'ਤੇ ਰੱਖਿਆ ਗਿਆ ਹੈ। ਨਲੂਆ ਨੇ ਸਾਲ 1822 ਵਿਚ 35,420 ਵਰਗ ਫੁੱਟ ਖੇਤਰ ਵਿਚ ਇਸ ਕਿਲੇ ਦੀ ਉਸਾਰੀ ਕਰਵਾਈ ਸੀ।
ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਨੇ ਮੁੱਖ ਮੰਤਰੀ ਮਹਿਮੂਦ ਖਾਨ ਨੂੰ ਕਿਲੇ ਨੂੰ ਕੰਟਰੋਲ ਵਿਚ ਲੈਣ ਅਤੇ ਇਸ ਨੂੰ ਸੈਲਾਨੀਆਂ ਲਈ ਖੋਲ੍ਹਣ ਦੇ ਸਬੰਧ ਵਿਚ ਇਕ ਚਿੱਠੀ ਭੇਜੀ ਹੈ। ਹਰੀਪੁਰ ਦੇ ਜ਼ਿਲਾ ਪ੍ਰਸ਼ਾਸਨ ਨੇ ਪੁਰਾਤੱਤਵ ਵਿਭਾਗ ਨੂੰ ਕਿਲਾ ਸੌਂਪਣ ਦੀ ਇੱਛਾ ਜ਼ਾਹਰ ਕੀਤੀ ਹੈ। ਜਾਣਕਾਰੀ ਮੁਤਾਬਕ ਅੰਗਰੇਜ਼ਾਂ ਨੇ ਵੀ ਕਿਲੇ ਵਿਚ ਉਸਾਰੀ ਸਬੰਧੀ ਕੁਝ ਕੰਮ ਕੀਤਾ ਸੀ।