ਵੱਡੀ ਖ਼ਬਰ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਹੋਈ 10 ਸਾਲ ਸਜ਼ਾ

Thursday, Nov 19, 2020 - 04:54 PM (IST)

ਲਾਹੌਰ (ਭਾਸ਼ਾ) : ਪਾਕਿਸਤਾਨ ਦੀ ਇਕ ਅੱਤਵਾਦ ਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ ਉਦ ਦਾਵਾ (ਜੇ.ਯੂ.ਡੀ.) ਦੇ ਸਰਗਨਾ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ ਵਿਚ ਵੀਰਵਾਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਸੰਯੁਕਤ ਰਾਸ਼ਟਰ ਨੇ ਸਈਦ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਸੀ ਅਤੇ ਅਮਰੀਕਾ ਨੇ ਉਸ 'ਤੇ 1 ਕਰੋੜ ਡਾਲਰ ਦੇ ਇਨਾਮ ਦੀ ਘੋਸ਼ਣਾ ਕਰ ਰੱਖੀ ਹੈ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਤੁਸੀਂ ਖ਼ੁਦ ਕਰ ਸਕੋਗੇ ਕੋਰੋਨਾ ਜਾਂਚ, Covid-19 ਸੈਲਫ਼ ਟੈਸਟ ਕਿੱਟ ਨੂੰ ਮਿਲੀ ਮਨਜ਼ੂਰੀ

ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਵਿਚ ਹਾਫਿਜ਼ ਸਈਦ ਭਾਰਤ ਵਿਚ ਵਾਂਟਡ ਹੈ। ਇਸ ਹਮਲੇ ਵਿਚ 10 ਅੱਤਵਾਦੀਆਂ ਨੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਥੇ ਹੀ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਸਨ। ਉਸ ਨੂੰ ਅੱਤਵਾਦੀ ਕਾਰਵਾਈਆਂ ਲਈ ਵਿੱਤੀ ਮਦਦ ਉਪਲੱਬਧ ਕਰਾਉਣ ਦੇ ਮਾਮਲੇ ਵਿਚ ਪਿਛਲੇ ਸਾਲ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਤਵਾਦ ਰੋਧੀ ਅਦਾਲਤ ਨੇ ਅੱਤਵਾਦੀ ਕਾਰਵਾਈਆਂ ਲਈ ਵਿੱਤੀ ਮਦਦ ਉਪਲੱਬਧ ਕਰਾਉਣ ਦੇ 2 ਮਾਮਲਿਆਂ ਵਿਚ ਉਸ ਨੂੰ ਇਸ ਸਾਲ ਫਰਵਰੀ ਵਿਚ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਹ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਅਦਾਲਤ ਲਖਪਤ ਜੇਲ੍ਹ ਵਿਚ ਬੰਦ ਹੈ।

ਇਹ ਵੀ ਪੜ੍ਹੋ: 32 ਸਾਲ ਦੀ ਹੋਈ ਸਾਕਸ਼ੀ ਧੋਨੀ, ਦੁਬਈ 'ਚ ਇੰਝ ਮਨਾਇਆ ਜਸ਼ਨ (ਤਸਵੀਰਾਂ)

ਅਦਾਲਤ ਦੇ ਇਕ ਅਧਿਕਾਰੀ ਨੇ ਕਿਹਾ, 'ਲਾਹੌਰ ਸਥਿਤ ਅੱਤਵਾਦ ਰੋਧੀ ਅਦਾਲਤ ਨੇ ਵੀਰਵਾਰ ਨੂੰ ਜਮਾਤ ਉਦ ਦਾਵਾ ਦੇ ਸਰਗਨਾ ਸਈਦ ਸਮੇਤ ਇਸ ਦੇ 4 ਨੇਤਾਵਾਂ ਨੂੰ 2 ਹੋਰ ਮਾਮਲਿਆਂ ਵਿਚ ਸਜ਼ਾ ਸੁਣਾਈ। ਸਈਦ ਅਤੇ ਉਸ ਦੇ 2 ਸਾਥੀਆਂ-ਜਫਰ ਇਕਬਾਲ ਅਤੇ ਯਾਹੀਆ ਮੁਜਾਹਿਦ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਉਸ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ 'ਬੇਬੀ ਬੰਪ', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ 'ਚ (ਤਸਵੀਰਾਂ)


cherry

Content Editor

Related News