ਦੀਵਾਲੀਆਪਨ ਵੱਲ ਵਧ ਰਿਹਾ ਪਾਕਿਸਤਾਨ, ਗਹਿਰਾਇਆ ਬਿਜਲੀ ਸੰਕਟ
Thursday, Dec 22, 2022 - 10:17 AM (IST)
ਇੰਟਰਨੈਸ਼ਨਲ ਡੈਸਕ : ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਬਿਜਲੀ ਬਚਾਉਣ ਦੀ ਹਤਾਸ਼ ਯੋਜਨਾ ਤਹਿਤ ਬਾਜ਼ਾਰ ਅਤੇ ਰੈਸਟੋਰੈਂਟ ਰਾਤ 8 ਵਜੇ ਅਤੇ ਵਿਆਹ ਵਾਲੇ ਸਥਾਨਾਂ ਨੂੰ ਰਾਤ 10 ਵਜੇ ਤੱਕ ਬੰਦ ਕਰਨਾ ਹੋਵੇਗਾ। ਪਾਕਿਸਤਾਨ ਨਕਦੀ ਦੀ ਕਿੱਲਤ ਤੋਂ ਇਲਾਵਾ ਭਿਆਨਕ ਬਿਜਲੀ ਸੰਕਟ ਅਤੇ ਮਹਿੰਗਾਈ ਨਾਲ ਵੀ ਜੂਝ ਰਿਹਾ ਹੈ। ਰੂਸ-ਯੂਕ੍ਰੇਨ ਯੁੱਧ ਅਤੇ ਜੂਨ 'ਚ ਵਿਨਾਸ਼ਕਾਰੀ ਹੜ੍ਹਾਂ ਨੇ ਦੇਸ਼ ਦੇ ਊਰਜਾ ਸੰਕਟ ਨੂੰ ਹੋਰ ਵਧਾ ਦਿੱਤਾ ਹੈ।
ਨੈਸ਼ਨਲ ਐਨਰਜੀ-ਕਨਜ਼ਰਵੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੁਆਰਾ ਕੀਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੁਆਰਾ ਅਧਿਕਾਰੀਆਂ ਨੂੰ ਊਰਜਾ ਖੇਤਰ 'ਚ ਸਰਕੂਲਰ ਕਰਜ਼ੇ ਨੂੰ ਘਟਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਆਸਿਫ ਨੇ ਕਿਹਾ ਕਿ ਫੈਡਰਲ ਸਰਕਾਰ ਇਸ ਦੇਸ਼ ਵਿਆਪੀ ਯੋਜਨਾ ਨੂੰ ਲਾਗੂ ਕਰਨ ਲਈ ਸੂਬਿਆਂ ਤੱਕ ਪਹੁੰਚ ਕਰੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਤੱਕ ਅੰਤਿਮ ਫ਼ੈਸਲਾ ਲਿਆ ਜਾਵੇਗਾ।