ਪਾਕਿਸਤਾਨ ਨੇ ਨਿਊਯਾਰਕ 'ਚ 3 ਸਾਲ ਲਈ ਲੀਜ਼ 'ਤੇ ਦਿੱਤਾ ਆਪਣਾ ਮਸ਼ਹੂਰ ਹੋਟਲ ਰੂਜ਼ਵੈਲਟ

Tuesday, Jun 06, 2023 - 05:38 PM (IST)

ਪਾਕਿਸਤਾਨ ਨੇ ਨਿਊਯਾਰਕ 'ਚ 3 ਸਾਲ ਲਈ ਲੀਜ਼ 'ਤੇ ਦਿੱਤਾ ਆਪਣਾ ਮਸ਼ਹੂਰ ਹੋਟਲ ਰੂਜ਼ਵੈਲਟ

ਲਾਹੌਰ (ਭਾਸ਼ਾ): ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਨਿਊਯਾਰਕ ਵਿੱਚ ਆਪਣਾ ਮਸ਼ਹੂਰ ਰੂਜ਼ਵੈਲਟ ਹੋਟਲ ਤਿੰਨ ਸਾਲਾਂ ਲਈ ਨਿਊਯਾਰਕ ਪ੍ਰਸ਼ਾਸਨ ਨੂੰ ਲੀਜ਼ ’ਤੇ ਦਿੱਤਾ ਹੈ। ਇਸ ਸੌਦੇ ਤਹਿਤ ਪਾਕਿਸਤਾਨ ਨੂੰ 22 ਕਰੋੜ ਡਾਲਰ ਮਿਲਣਗੇ। ਇਸ ਹੋਟਲ ਦਾ ਨਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਦੇ ਨਾਂ 'ਤੇ ਰੱਖਿਆ ਗਿਆ ਸੀ। ਇਹ ਹੋਟਲ ਨਿਊਯਾਰਕ ਦੇ ਮੈਨਹਟਨ ਵਿੱਚ 1924 ਤੋਂ ਆਪਣੀ ਪਛਾਣ ਬਣਾਏ ਹੋਏ ਹੈ। ਸਰਕਾਰੀ ਮਾਲਕੀ ਵਾਲੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੇ 1979 ਵਿੱਚ ਹੋਟਲ ਨੂੰ ਲੀਜ਼ 'ਤੇ ਲਿਆ ਸੀ ਪਰ ਦੋ ਦਹਾਕਿਆਂ ਬਾਅਦ ਇਸਨੂੰ ਖਰੀਦ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ

ਸੌਦੇ ਦੇ ਤਹਿਤ ਨਿਊਯਾਰਕ ਸਿਟੀ ਪ੍ਰਸ਼ਾਸਨ ਇਸ ਨੂੰ ਤਿੰਨ ਸਾਲਾਂ ਲਈ ਸੰਚਾਲਿਤ ਕਰੇਗਾ ਅਤੇ ਪ੍ਰਵਾਸੀਆਂ ਲਈ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰੇਗਾ। ਰੇਲਵੇ ਅਤੇ ਹਵਾਬਾਜ਼ੀ ਮੰਤਰੀ ਖਵਾਜਾ ਸਾਦ ਰਫੀਕ ਨੇ ਸੋਮਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ "ਪਾਕਿਸਤਾਨ ਸਰਕਾਰ ਨੂੰ ਲੀਜ਼ ਸਮਝੌਤੇ ਤੋਂ ਲਗਭਗ 22 ਕਰੋੜ ਡਾਲਰ ਦੀ ਕਮਾਈ ਹੋਣ ਦੀ ਉਮੀਦ ਹੈ।" ਜੀਓ ਟੀਵੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ “ਲੀਜ਼ 1,250 ਕਮਰਿਆਂ ਲਈ ਹੈ। ਤਿੰਨ ਸਾਲ ਦੀ ਲੀਜ਼ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੋਟਲ ਪਾਕਿਸਤਾਨ ਸਰਕਾਰ ਨੂੰ ਵਾਪਸ ਕਰ ਦਿੱਤਾ ਜਾਵੇਗਾ।  ਹੋਟਲ ਕੋਵਿਡ ਮਹਾਮਾਰੀ ਦੌਰਾਨ 2020 ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਸਾਲ ਸਿਰਫ ਪ੍ਰਵਾਸੀਆਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ। ਮੰਤਰੀ ਨੇ ਕਿਹਾ ਕਿ ਹੋਟਲ ਦਾ ਸਾਲਾਨਾ ਖਰਚਾ 2.5 ਕਰੋੜ ਡਾਲਰ ਹੈ। ਇਸ 'ਤੇ ਇਸ ਸਮੇਂ ਲਗਭਗ 2 ਕਰੋੜ ਡਾਲਰ ਦੀਆਂ ਦੇਣਦਾਰੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸਾਲ 2022 'ਚ ਚੀਨ ਨੂੰ ਪਛਾੜ 72.6 ਫ਼ੀਸਦੀ ਭਾਰਤੀਆਂ ਨੇ ਹਾਸਲ ਕੀਤੇ H-1B ਵੀਜ਼ਾ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News