ਆਰਥਿਕ ਸੰਕਟ ਨਾਲ ਜੂਝ ਰਿਹੈ ਪਾਕਿ, ਇਮਰਾਨ ਨੇ ਫਿਰ ਲਿਆ 416 ਹਜ਼ਾਰ ਕਰੋੜ ਰੁਪਏ ਦਾ ਕਰਜ਼

Saturday, Jan 23, 2021 - 12:32 AM (IST)

ਇਸਲਾਮਾਬਾਦ-ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਦਿਵਾਲੀਆ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਰਹਿੰਦੀ ਕਸਰ ਪਾਕਿਸਤਾਨ ਅਰਥਵਿਵਸਥਾ ਦੀ ਕੋਰੋਨਾ ਵਾਇਰਸ ਨੇ ਕੱਢ ਦਿੱਤੀ ਹੈ। ਕੰਗਾਲੀ ਦੀ ਦਹਿਲੀਜ਼ ’ਤੇ ਖੜੇ ਪਾਕਿਸਤਾਨ ਨੇ ਆਪਣੀ ਅਰਥਵਿਵਸਥਾ ਨੂੰ ਚਲਾਉਣ ਲਈ ਫਿਰ ਤੋਂ 1.2 ਬਿਲੀਅਨ ਡਾਲਰ ਦਾ ਨਵਾਂ ਕਰਜ਼ਾ ਲਿਆ ਹੈ। ਕਰਜ਼ ਦੀ ਇਸ ਰਾਸ਼ੀ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ ’ਚ ਪਾਕਿਸਤਾਨ ਹੁਣ ਤੱਕ 5.7 ਅਰਬ ਡਾਲਰ (ਕਰੀਬ 416 ਹਜ਼ਾਰ ਕਰੋੜ ਰੁਪਏ ) ਫਿਰ ਤੋਂ ਉਧਾਰ ਲੈ ਚੁੱਕਿਆ ਹੈ।

ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

ਉੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਢਾਈ ਸਾਲ ਸਰਕਾਰ ਚਲਾਉਣ ਤੋਂ ਬਾਅਦ ਵੀ ਦੇਸ਼ ਦੀ ਮਾੜੀ ਹਾਲਤ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਪਾਕਿਸਤਾਨ ’ਚ ਹਾਲਾਤ ਇਥੇ ਤੱਕ ਪਹੁੰਚ ਗਏ ਹਨ ਕਿ ਸਰਕਾਰੀ ਮੁਲਾਜ਼ਮਾਂ ਤਨਖਾਹ ਦੇਣ ਲਈ ਵੀ ਇਮਰਾਨ ਖਾਨ ਸਰਕਾਰ ਨੂੰ ਜੋੜ ਤੋੜ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਦਾਨੀ ਸਾਊਦੀ ਅਰਬ ਅਤੇ ਯੂ.ਈ. ਆਪਣੇ ਕਈ ਬਿਲੀਅਨ ਡਾਲਰ ਦੇ ਕਰਜ਼ ਨੂੰ ਵਾਪਸ ਮੰਗ ਰਹੇ ਹਨ। ਉੱਥੇ, ਪਾਕਿਸਤਾਨ ਦਾ ਦੋਸਤ ਚੀਨ ਵੀ ਹੁਣ ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਝਿਜਕ ਰਿਹਾ ਹੈ।

ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਿੱਤੀ ਸਾਲ 2020-21 ਦੇ ਜੁਲਾਈ-ਦਸੰਬਰ ਦੌਰਾਨ ਇਮਰਾਨ ਖਾਨ ਸਰਕਾਰ ਨੂੰ ਕੋਈ ਵਿੱਤੀ ਸਰੋਤਾਂ ਤੋਂ ਬਾਹਰੀ ਕਰਜ਼ਿਆਂ ਦੇ ਰੂਪ ’ਚ 5.7 ਬਿਲੀਅਨ ਡਾਲਰ ਦੀ ਰਾਸ਼ੀ ਮਿਲੀ ਹੈ। ਦਸੰਬਰ ’ਚ ਪਾਕਿਸਤਾਨ ਸਰਕਾਰ ਨੇ ਵਿਦੇਸ਼ਾਂ ਤੋਂ 1.2 ਬਿਲੀਅਨ ਡਾਲਰ ਪ੍ਰਾਪਤ ਕੀਤੇ, ਜਿਸ ’ਚ ਵਪਾਰਕ ਬੈਂਕਾਂ ਤੋਂ ਮਹਿੰਗੇ ਵਿਆਜ਼ ’ਤੇ ਲਈ ਗਈ 434 ਬਿਲੀਅਨ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ -‘ਬੱਚਿਆਂ ਨੂੰ ਅੰਨ੍ਹਾ ਕਰ ਸਕਦੈ ਸੈਨੇਟਾਈਜ਼ਰ’

ਇਮਰਾਨ ਖਾਨ ਸਰਕਾਰ ਦੇ ਮਾੜੇ ਆਰਥਿਕ ਸੁਧਾਰਾਂ ਦੇ ਚੱਲਦੇ ਸਾਲ 2020 ਦੇ ਆਖਿਰ ਤੱਕ ਪਾਕਿਸਤਾਨ ਦਾ ਕੁੱਲ ਕਰਜ਼ 11.5 ਫੀਸਦੀ ਸਲਾਨਾ ਦੀ ਦਰ ਨਾਲ ਵਧ ਕੇ 35.8 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਹੈ। ਖੁਦ ਦੀਆਂ ਗਲਤੀਆਂ ਪਿਛਲੀਆਂ ਸਰਕਾਰਾਂ ’ਤੇ ਪਾਉਂਦੇ ਹੋਏ ਪਾਕਿਸਤਾਨੀ ਵਿੱਤ ਮੰਤਰਾਲਾ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਗਲਤ ਆਰਥਿਕ ਨੀਤੀਆਂ ਦੇ ਕਾਰਣ ਦੇਸ਼ ਨੂੰ ਜ਼ਿਆਦਾ ਮੁਦਰਾ ਦਰ ਅਤੇ ਬਹੁਤ ਜ਼ਿਆਦਾ ਉਧਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News