ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਬੋਲੇ- ਲੰਬੀ ਉਡੀਕ ਤੋਂ ਬਾਅਦ ਅਫਗਾਨਿਸਤਾਨ ’ਚ ਆਇਆ ਮੌਕਾ
Saturday, Sep 04, 2021 - 02:34 AM (IST)
ਇਸਲਾਮਾਬਾਦ - ਪਾਕਿਸਤਾਨ ਨੇ ਵੀ ਮੰਨ ਲਿਆ ਕਿ ਵਿਦੇਸ਼ ਫੌਜੀਆਂ ਦੀ ਵਾਪਸੀ ਅਤੇ ਤਾਲਿਬਾਨ ਦੇ ਕਬਜ਼ੇ ਨਾਲ ਪੈਦਾ ਹੋਏ ਹਾਲਾਤ ਨੇ ਅਫਗਾਨਿਸਤਾਨ ਨੂੰ ਸੰਕਟ ਵਿਚ ਪਾਇਆ ਹੈ ਪਰ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਅੱਜ ਜੋ ਅਫਗਾਨਿਸਤਾਨ ਵਿਚ ਹੋ ਰਿਹਾ ਹੈ, ਉਸਦੀ ਉਸਨੂੰ ਲੰਬੇ ਸਮੇਂ ਤੋਂ ਉਡੀਕ ਸੀ ਅਤੇ ਇਹ ਉਸਦੇ ਲਈ ਵੱਡਾ ਮੌਕਾ ਹੈ।
ਇਹ ਵੀ ਪੜ੍ਹੋ - ਅਮਰੀਕਾ: ਇਮਾਰਤ ਨਾਲ ਟਕਰਾਇਆ ਛੋਟਾ ਜਹਾਜ਼, ਹੋਈਆਂ 4 ਮੌਤਾਂ
ਖੁਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਤਾਲਿਬਾਨ ਨੂੰ ਇਹ ਵੀ ਨਸੀਹਤ ਦਿੱਤੀ ਕਿ ਦੁਨੀਆ ਤੋਂ ਮਾਨਤਾ ਅਤੇ ਮਦਦ ਪਾਉਣ ਲਈ ਉਸਨੂੰ ਦਿਮਾਗ ਨਾਲ ਕੰਮ ਲੈਂਦੇ ਹੋਏ ਗਲੋਬਲ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੀਓ ਟੀ. ਵੀ. ਦੀ ਇਕ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਇਸਲਾਮਾਬਾਦ ’ਚ 6ਵੇਂ ਥਿੰਕ ਟੈਂਕ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਵਿਚ ਜੋ ਅਹਿਹਮ ਘਟਨਾਚੱਕਰ ਚਲ ਰਿਹਾ ਹੈ ਉਸਦਾ ਖੇਤਰ ਅਤੇ ਦੁਨੀਆ ’ਤੇ ਲੰਬਾ ਅਸਰ ਪਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।