FATF ਨੇ ਪਾਕਿ ਨੂੰ ਗ੍ਰੇ ਲਿਸਟ 'ਚੋਂ ਨਿਕਲਣ ਲਈ ਅਕਤੂਬਰ ਤੱਕ ਦਾ ਦਿੱਤਾ ਸਮਾਂ

02/21/2020 11:31:57 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਗ੍ਰੇ ਲਿਸਟ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ, ਜੋ ਗਲੋਬਲ ਮਨੀ ਲਾਂਡਰਿੰਗ ਵੱਲੋਂ ਦਿੱਤੇ ਗਏ 27 ਸੂਤਰੀ ਐਕਸ਼ਨ ਪਲਾਨ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਇਸਲਾਮਾਬਾਦ ਨੂੰ ਅਕਤੂਬਰ ਤੱਕ ਦਾ ਸਮਾਂ ਦੇਣ 'ਤੇ ਸਹਿਮਤ ਹੋ ਗਈ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਵਿੱਤ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਫੈਸਲੇ ਦਾ ਐਲਾਨ ਸ਼ੁੱਕਰਵਾਰ ਨੂੰ ਐੱਫ.ਏ.ਟੀ.ਐੱਫ. ਪਲਾਨ ਦੇ ਅਖੀਰ ਵਿਚ ਕੀਤਾ ਜਾਵੇਗਾ ਜੋ ਵਰਤਮਾਨ ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਚੱਲ ਰਹੀ ਹੈ। 

ਸੂਤਰਾਂ ਦੇ ਮੁਤਾਬਕ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਵੱਲੋਂ ਪੇਸ਼ ਕੀਤੀ ਗਈ ਇਕ ਰਿਪੋਰਟ 'ਤੇ ਵਿਚਾਰ ਕੀਤਾ, ਜਿਸ ਵਿਚ 27 ਸੂਤਰੀ ਕਾਰਜ ਯੋਜਨਾ ਨੂੰ ਲਾਗੂ ਕਰਨ 'ਤੇ ਤਰੱਕੀ ਦਾ ਵੇਰਵਾ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਬੈਠਕ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲਿਆਂ ਵਿਚ ਮੁਕੱਦਮਾ ਚਲਾਉਣ ਅਤੇ ਦੋਸ਼ੀ ਠਹਿਰਾਉਣ ਲਈ ਕਿਹਾ ਗਿਆ ਹੈ।ਮਨੀ ਲਾਂਡਰਿੰਗ 'ਤੇ ਰੋਕ ਲਗਾਉਣ ਲਈ ਇਸ ਨੇ ਪ੍ਰਭਾਵੀ ਕਾਨੂੰਨ ਬਣਾਉਣ ਦੀ ਵੀ ਅਪੀਲ ਕੀਤੀ ਹੈ। 

ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਹੁਣ ਤੱਕ ਚੀਨ, ਤੁਰਕੀ, ਮਲੇਸ਼ੀਆ, ਸਾਊਦੀ ਅਰਬ ਅਤੇ ਮੱਧ ਪੂਰਬੀ ਦੇਸ਼ਾਂ ਦੇ ਡਿਪਲੋਮੈਟਿਕ ਸਮਰਥਨ ਦੇ ਕਾਰਨ ਬਲੈਕਲਿਸਟ ਤੋਂ ਬਚਣ ਵਿਚ ਸਫਲ ਰਿਹਾ ਹੈ। ਹੁਣ ਬਲੈਕਲਿਸਟ ਵਿਚ ਪੈਣ ਤੋਂ ਬਚਣ ਲਈ ਐੱਫ.ਏ.ਟੀ.ਐੱਫ. ਫੋਰਮ ਦੇ ਕੁੱਲ 39 ਮੈਂਬਰਾਂ ਵਿਚੋਂ ਸਿਰਫ 3 ਵੋਟਾਂ ਦੀ ਲੋੜ ਹੈ।


Vandana

Content Editor

Related News