ਪਾਕਿਸਤਾਨ ਨੇ ਲਾਂਚ ਪੈਡ ''ਤੇ ਦੁਗਣੇ ਕੀਤੇ ਅੱਤਵਾਦੀ, 450 ਘੁਸਪੈਠ ਕਰਨ ਨੂੰ ਤਿਆਰ

04/26/2020 9:21:27 PM

ਇਸਲਾਮਾਬਾਦ - ਪੂਰੀ ਦੁਨੀਆ ਦੀ ਤਰ੍ਹਾਂ ਪਾਕਿਸਤਾਨ ਵੀ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਹੈ। ਉਥੇ ਵੀ ਲਾਕਡਾਊਨ ਜਾਰੀ ਹੈ ਪਰ ਇਸ ਦੌਰਾਨ ਉਸ ਨੇ ਅੱਤਵਾਦ ਦੀ ਫੈਕਟਰੀ ਵਿਚ ਕੰਮਕਾਜ ਤੇਜ਼ ਕਰ ਦਿੱਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸੰਚਾਲਿਤ 14 ਲਾਂਚਿੰਗ ਪੈਡ 'ਤੇ ਉਸ ਨੇ ਅੱਤਵਾਦੀਆਂ ਦੀ ਗਿਣਤੀ ਦੁਗਣੀ ਕਰ ਦਿੱਤੀ ਹੈ। ਇਹ ਦਹਿਸ਼ਤ-ਗਰਦ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਵਿਚ ਹਨ।

ਦਿੱਲੀ ਵਿਚ ਰਾਸ਼ਟਰੀ ਸੁਰੱਖਿਆ ਦਾ ਪਲਾਨ ਤਿਆਰ ਕਰਨ ਵਾਲੇ ਅਧਿਕਾਰੀਆਂ ਨੂੰ ਇੰਟੈਲੀਜੈਂਸ ਤੋਂ ਜੋ ਇਨਪੁੱਟ ਮਿਲੀ ਹੈ ਉਨ੍ਹਾਂ ਵਿਚ ਪਾਕਿਸਤਾਨ ਸਮਰਥਿਤ ਅਲੱਗ-ਅਲੱਗ ਅੱਤਵਾਦੀ ਸਮੂਹਾਂ ਦੇ ਕਰੀਬ 450 ਅੱਤਵਾਦੀ ਇਨ੍ਹਾਂ ਲਾਂਚਿੰਗ ਪੈਡਾਂ 'ਚ ਮੌਜੂਦ ਹਨ। ਅਧਿਕਾਰੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ, 450 ਅੱਤਵਾਦੀਆਂ ਵਿਚੋਂ 244 ਲਸ਼ਕਰ-ਏ-ਤੋਇਬਾ ਦੇ ਹਨ, 129 ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਨ, 60 ਹਿਜ਼ਾਬੁੱਲਾ ਮੁਜ਼ਾਹਿਦੀਨ ਅਤੇ ਬਾਕੀ ਅਲ ਬਦਰ ਜਿਹੇ ਛੋਟੇ ਤੰਜ਼ੀਮਾਂ ਦੇ ਹਨ। ਇਨ੍ਹਾਂ ਅੱਤਵਾਦੀਆਂ ਵਿਚੋਂ ਜ਼ਿਆਦਾਤਰ ਨੂੰ ਹਾਲ ਹੀ ਵਿਚ ਪਾਕਿਸਤਾਨ ਵਿਚ ਚੱਲ ਰਹੇ ਕੈਂਪਸ ਤੋਂ ਲਿਆਂਦਾ ਗਿਆ ਹੈ।


Khushdeep Jassi

Content Editor

Related News