ਪਾਕਿਸਤਾਨ ਅਫਗਾਨਿਸਤਾਨ 'ਚ ਨਹੀਂ ਚਾਹੁੰਦਾ ਅੱਤਵਾਦ: ਪਾਕਿ ਰਾਜਦੂਤ
Saturday, Feb 03, 2018 - 01:03 PM (IST)

ਇਸਲਾਮਾਬਾਦ(ਬਿਊਰੋ)— ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਏਜਾਜ ਅਹਿਮਦ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਫਗਾਨਿਸਤਾਨ ਵਿਚ ਅਸ਼ਾਂਤੀ ਨੂੰ ਖਤਮ ਕਰਨ ਦੇ ਪੱਖ ਵਿਚ ਹੈ ਅਤੇ ਖੇਤਰ ਵਿਚ ਅੱਤਵਾਦ ਨਹੀਂ ਚਾਹੁੰਦਾ ਹੈ।
ਚੌਧਰੀ ਨੇ ਇਕ ਇੰਟਰਵਿਊ ਵਿਚ ਕਿਹਾ, ਜੇਕਰ ਅਫਗਾਨਿਸਤਾਨ ਵਿਚ ਯੁੱਧ ਖਤਮ ਹੋ ਕੇ ਸ਼ਾਂਤੀ ਬਹਾਲ ਹੁੰਦੀ ਹੈ ਤਾਂ ਉਥੇ ਦੇ ਨਾਗਰਿਕਾਂ ਤੋਂ ਬਾਅਦ ਦੁਨੀਆਂ ਵਿਚ ਅਸੀਂ ਇਕੱਲੇ ਅਜਿਹੇ ਦੇਸ਼ ਹਾਂ, ਜਿਸ ਨੂੰ ਸਭ ਤੋਂ ਜ਼ਿਆਦਾ ਲਾਭ ਹੈ। ਪਾਕਿਸਤਾਨ ਰੇਡੀਓ ਮੁਤਾਬਕ ਚੌਧਰੀ ਨੇ ਕਿਹਾ ਆਪਸੀ ਸਨਮਾਨ ਅਤੇ ਸਮਾਨਤਾ ਦੇ ਆਧਾਰ 'ਤੇ ਅਮਰੀਕਾ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦਾ ਹੈ।