ਪਾਕਿ : ਸਰਕਾਰ ਵੱਲੋਂ ਦਿਲੀਪ ਕੁਮਾਰ ਅਤੇ ਰਾਜਕਪੂਰ ਦੇ ਜੱਦੀ ਘਰਾਂ ਨੂੰ ਸਰਪ੍ਰਸਤੀ 'ਚ ਲੈਣ ਦੀ ਪ੍ਰਕਿਰਿਆ ਸ਼ੁਰੂ

05/07/2021 11:35:34 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਸ਼ਹਿਰ ਵਿਚ ਬਾਲੀਵੁੱਡ ਦੇ ਮਹਾਨ ਕਲਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਮਿਊਜ਼ੀਅਮ ਵਿਚ ਤਬਦੀਲ ਕਰਨ ਲਈ ਉਹਨਾਂ ਨੂੰ ਰਸਮੀ ਤੌਰ 'ਤੇ ਸਰਪ੍ਰਸਤੀ ਵਿਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਦਿੱਤੀ ਹੈ। ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਖਾਲਿਦ ਮਹਿਮੂਦ ਨੇ ਬੁੱਧਵਾਰ ਨੂੰ ਇਸ ਇਤਿਹਾਸਿਕ ਇਮਾਰਤਾਂ ਦੇ ਮੌਜੂਦਾ ਮਾਲਕਾਂ ਨੂੰ ਆਖਰੀ ਨੋਟਿਸ ਜਾਰੀ ਕੀਤਾ ਅਤੇ ਉਹਨਾਂ ਨੂੰ 18 ਮਈ ਨੂੰ ਤਲਬ ਕੀਤਾ।

ਇਹ ਲੋਕ ਖੈਬਰ ਪਖਤੂਨਖਵਾ ਸਰਕਾਰ ਵੱਲੋਂ ਇਹਨਾਂ ਹਵੇਲੀਆਂ ਦੇ ਤੈਅ ਕੀਤੀ ਗਈ ਕੀਮਤ 'ਤੇ ਆਪਣਾ ਇਤਰਾਜ਼ ਦਰਜ ਕਰਾ ਸਕਦੇ ਹਨ। ਸੂਬਾਈ ਸਰਕਾਰ ਜਾਂ ਅਦਾਲਤ ਮਕਾਨਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਆਦੇਸ਼ ਦੇ ਸਕਦੀ ਹੈ। ਪਹਿਲਾਂ ਸੂਬਾਈ ਸਰਕਾਰ ਨੇ ਕਪੂਰ ਦੀ 6.25 ਮਰਲੇ ਅਤੇ ਕੁਮਾਰ ਦੀ 4 ਮਰਲੇ ਦੀ ਹਵੇਲੀ ਲਈ ਕ੍ਰਮਵਾਰ 1.50 ਕਰੋੜ ਅਤੇ 80 ਲੱਖ ਰੁਪਏ ਕੀਮਤ ਤੈਅ ਕੀਤੀ ਸੀ।ਇਹਨਾਂ ਦੋਹਾਂ ਹਵੇਲੀਆਂ ਨੂੰ ਮਿਊਜ਼ੀਅਮ ਵਿਚ ਤਬਦੀਲ ਕਰਨ ਦੀ ਯੋਜਨਾ ਹੈ। 

ਪੜ੍ਹੋ ਇਹ ਅਹਿਮ ਖਬਰ - ਮੌਰੀਸਨ ਨੇ ਭਾਰਤ 'ਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਯਾਤਰਾ ਪਾਬੰਦੀ ਸਬੰਧੀ ਲਿਆ ਅਹਿਮ ਫ਼ੈਸਲਾ 

ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਜ਼ਮੀਨ ਦੇ ਖੇਤਰਫਲ ਨੂੰ ਮਾਪਣ ਦੀ ਈਕਾਈ ਮਰਲਾ ਹੈ। ਇਕ ਮਰਲੇ ਵਿਚ 272.25 ਵਰਗ ਫੁੱਟ ਹੁੰਦੇ ਹਨ। ਕਪੂਰ ਦੀ ਹਵੇਲੀ ਦੇ ਮਾਲਕ ਅਲੀ ਕਾਦਿਰ ਨੇ 20 ਕਰੋੜ ਰੁਪਏ ਮੰਗੇ ਸਨ ਜਦਕਿ ਕੁਮਾਰ ਦੀ ਹਵੇਲੀ ਦੇ ਮਾਲਕ ਗੁਲ ਰਹਿਮਾਨ ਮੁਹੰਮਦ ਨੇ ਕਿਹਾ ਸੀ ਕਿ ਸਰਕਾਰ ਨੂੰ 3.50 ਕਰੋੜ ਰੁਪਏ ਦੀ ਬਾਜ਼ਾਰ ਦਰ 'ਤੇ ਉਸ ਨੂੰ ਖਰੀਦਣਾ ਚਾਹੀਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News