ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰਾਂ ਨੂੰ ਖਰੀਦੇਗੀ ਪਾਕਿ ਸਰਕਾਰ, ਤੈਅ ਕੀਤੀ ਕੀਮਤ

12/10/2020 8:32:09 AM

ਪੇਸ਼ਾਵਰ– ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ ਦਿੱਗਜ ਬਾਲੀਵੁੱਡ ਅਭਿਨੇਤਾਵਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਕੀਮਤ ਨਿਰਧਾਰਤ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰਾਂ ਦੀ ਕੀਮਤ ਲੜੀਵਾਰ 80,56,000 ਅਤੇ 1,50,00,000 ਰੁਪਏ ਤੈਅ ਕੀਤੀ ਹੈ। ਦਿਲੀਪ ਕੁਮਾਰ ਦਾ ਘਰ 6 ਮਰਲੇ ਅਤੇ ਰਾਜ ਕਪੂਰ ਦਾ ਘਰ 6 ਮਰਲੇ ਵਿਚ ਬਣਿਆ ਹੋਇਆ ਹੈ। ਪੁਰਾਤੱਤਵ ਵਿਭਾਗ ਨੇ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਖਰੀਦਣ ਲਈ 2 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਸੀ। 

ਸਰਕਾਰ ਨੇ ਸਤੰਬਰ ਵਿਚ ਖਸਤਾਹਾਲ ਇਨ੍ਹਾਂ ਘਰਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਸੀ। ਉੱਤਰੀ ਪਾਕਿਸਤਾਨ ਦੇ ਇਸ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿਚ ਸਥਿਤ ਇਨ੍ਹਾਂ ਦੋਵੇਂ ਇਮਾਰਤਾਂ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਗਿਆ ਹੈ। ਇਨ੍ਹਾਂ ਇਮਾਰਤਾਂ ਵਿਚ ਭਾਰਤੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦਾ ਜਨਮ ਹੋਇਆ ਸੀ ਅਤੇ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਸ਼ੁਰੂਆਤੀ ਪਾਲਣ-ਪੋਸ਼ਣ ਵੀ ਉੱਥੇ ਹੀ ਹੋਇਆ ਸੀ।

ਇਹ ਵੀ ਪੜ੍ਹੋ- ਸਵਾਲਾਂ 'ਚ ਟਰੂਡੋ ਸਰਕਾਰ, ਨਹੀਂ ਦੱਸ ਸਕੀ ਕਿੱਥੇ ਖਰਚੀ ਕੋਵਿਡ-19 ਮਦਦ ਰਾਸ਼ੀ

ਕਪੂਰ ਹਵੇਲੀ ਦੇ ਮਾਲਕ ਅਲੀ ਕਾਦਰ ਨੇ ਕਿਹਾ ਸੀ ਕਿ ਉਹ ਇਸ ਇਮਾਰਤ ਨੂੰ ਢਾਹੁਣਾ ਨਹੀਂ ਚਾਹੁੰਦੇ। ਕਈ ਵਾਰ ਅਜਿਹੀ ਚਰਚਾ ਛਿੜੀ ਕਿ ਇਨ੍ਹਾਂ ਇਮਾਰਤਾਂ ਨੂੰ ਢਾਹ ਕੇ ਕਮਰਸ਼ੀਅਲ ਪਲਾਜ਼ਾ ਬਣਾ ਦਿੱਤਾ ਜਾਵੇ ਪਰ ਪੁਰਾਤੱਤਵ ਵਿਭਾਗ ਇਨ੍ਹਾਂ ਦੇ ਇਤਿਹਾਸਕ ਮਹੱਤਵ ਕਾਰਨ ਇਸ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। 
 


Lalita Mam

Content Editor

Related News