ਪਾਕਿ ''ਚ ਗੈਰ-ਕਾਨੂੰਨੀ ਅਫਗਾਨ ਸ਼ਰਨਾਰਥੀਆਂ ਖਿਲਾਫ ਵੱਡੀ ਕਾਰਵਾਈ; ਹਿਰਾਸਤ ''ਚ ਸੈਂਕੜੇ ਲੋਕ

Wednesday, Apr 22, 2026 - 04:59 PM (IST)

ਪਾਕਿ ''ਚ ਗੈਰ-ਕਾਨੂੰਨੀ ਅਫਗਾਨ ਸ਼ਰਨਾਰਥੀਆਂ ਖਿਲਾਫ ਵੱਡੀ ਕਾਰਵਾਈ; ਹਿਰਾਸਤ ''ਚ ਸੈਂਕੜੇ ਲੋਕ

ਇਸਲਾਮਾਬਾਦ: ਪਾਕਿਸਤਾਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਅਫਗਾਨ ਨਾਗਰਿਕਾਂ ਵਿਰੁੱਧ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਰਾਵਲਪਿੰਡੀ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ 15 ਮੈਂਬਰੀ ਅਫਗਾਨ ਪਰਿਵਾਰ ਨੂੰ ਹਿਰਾਸਤ 'ਚ ਲਿਆ ਹੈ, ਜਿਸ ਵਿੱਚ ਛੋਟੇ ਬੱਚੇ ਵੀ ਸ਼ਾਮਲ ਹਨ।

5,600 ਤੋਂ ਵੱਧ ਸ਼ਰਨਾਰਥੀ ਵਾਪਸ ਭੇਜੇ ਗਏ
ਸਰਕਾਰੀ ਸਰੋਤਾਂ ਅਨੁਸਾਰ, ਸਵੈ-ਇੱਛਤ ਵਾਪਸੀ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਹੁਣ ਤੱਕ 5,673 ਤੋਂ ਵੱਧ ਗੈਰ-ਕਾਨੂੰਨੀ ਅਫਗਾਨ ਨਾਗਰਿਕਾਂ ਨੂੰ ਅਫਗਾਨਿਸਤਾਨ ਵਾਪਸ ਭੇਜਿਆ ਜਾ ਚੁੱਕਾ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਿਪੋਰਟ ਕੀਤੇ ਗਏ ਸਾਰੇ ਅਫਗਾਨ ਨਾਗਰਿਕਾਂ ਦਾ ਸਹੀ ਅਤੇ ਵਿਆਪਕ ਡਾਟਾ ਬਰਕਰਾਰ ਰੱਖਣ।

ਮਕਾਨ ਮਾਲਕਾਂ 'ਤੇ ਵੀ ਡਿੱਗੀ ਗਾਜ
ਕੁਇਟਾ 'ਚ ਪੁਲਸ ਨੇ ਅਜਿਹੇ 20 ਤੋਂ ਵੱਧ ਮਕਾਨ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਅਫਗਾਨ ਪ੍ਰਵਾਸੀਆਂ ਨੂੰ ਜਾਇਦਾਦ ਕਿਰਾਏ 'ਤੇ ਦਿੱਤੀ ਸੀ। ਇਹ ਕਾਰਵਾਈ ਕਿਰਾਇਆ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੀਤੀ ਗਈ ਹੈ। ਇਸਲਾਮਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਜਾਇਦਾਦ ਕਿਰਾਏ 'ਤੇ ਦੇਣ, ਮੋਬਾਈਲ ਸਿਮ ਕਾਰਡ ਅਤੇ ਬਿਜਲੀ-ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ
ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲ੍ਹੇ 'ਚ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਪੁਲਸ ਨੇ ਲਗਭਗ 341 ਅਫਗਾਨ ਸ਼ਰਨਾਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇਮਾਰੀ ਟੋਪੀ, ਰਜ਼ਾਰ ਤੇ ਛੋਟਾ ਲਾਹੌਰ ਤਹਿਸੀਲਾਂ 'ਚ ਕੀਤੀ ਗਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਜਾਰੀ ਰਹੇਗੀ ਤੇ ਸਾਰੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨੂੰ ਡਿਪੋਰਟ ਕੀਤਾ ਜਾਵੇਗਾ।

ਸ਼ਰਨਾਰਥੀਆਂ ਨੇ ਪ੍ਰਗਟਾਈ ਚਿੰਤਾ
ਦੂਜੇ ਪਾਸੇ, ਅਫਗਾਨ ਸ਼ਰਨਾਰਥੀਆਂ ਨੇ ਸੰਯੁਕਤ ਰਾਸ਼ਟਰ (UN) ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਪੱਤਰ ਲਿਖ ਕੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਬਲੋਚਿਸਤਾਨ 'ਚ ਰਹਿ ਰਹੇ ਪ੍ਰਵਾਸੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਇਨ੍ਹਾਂ ਪਾਬੰਦੀਆਂ ਕਾਰਨ ਉਨ੍ਹਾਂ ਦਾ ਰੋਜ਼ਾਨਾ ਜੀਵਨ, ਰੁਜ਼ਗਾਰ ਤੇ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਬਹੁਤ ਮੁਸ਼ਕਲ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News