Islamabad Talks ਨੂੰ ਲੈ ਕੇ ਖ਼ਤਮ ਨਹੀਂ ਹੋ ਰਿਹਾ ਭੰਬਲਭੂਸਾ ! ਇਰਾਨੀ ਵਫ਼ਦ ਦੀ ਗੈਰ-ਹਾਜ਼ਰੀ ਨੇ ਵਧਾਈ ਚਿੰਤਾ

Tuesday, Apr 21, 2026 - 02:44 PM (IST)

Islamabad Talks ਨੂੰ ਲੈ ਕੇ ਖ਼ਤਮ ਨਹੀਂ ਹੋ ਰਿਹਾ ਭੰਬਲਭੂਸਾ ! ਇਰਾਨੀ ਵਫ਼ਦ ਦੀ ਗੈਰ-ਹਾਜ਼ਰੀ ਨੇ ਵਧਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਣ ਵਾਲੀ ਉੱਚ-ਪੱਧਰੀ ਸ਼ਾਂਤੀ ਵਾਰਤਾ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਜਿੱਥੇ ਇੱਕ ਪਾਸੇ ਇਰਾਨੀ ਸਰਕਾਰੀ ਮੀਡੀਆ ਵਫ਼ਦ ਭੇਜਣ ਤੋਂ ਇਨਕਾਰ ਕਰ ਰਿਹਾ ਹੈ, ਉੱਥੇ ਹੀ ਕੌਮਾਂਤਰੀ ਰਿਪੋਰਟਾਂ ਬੁੱਧਵਾਰ ਨੂੰ ਗੱਲਬਾਤ ਸ਼ੁਰੂ ਹੋਣ ਦਾ ਸੰਕੇਤ ਦੇ ਰਹੀਆਂ ਹਨ।

ਇਰਾਨ ਦੇ ਸਰਕਾਰੀ ਮੀਡੀਆ IRIB ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਰਾਨੀ ਵਫ਼ਦ ਇਸਲਾਮਾਬਾਦ ਪਹੁੰਚ ਚੁੱਕਾ ਹੈ। ਬ੍ਰੌਡਕਾਸਟਰ ਨੇ ਸਪੱਸ਼ਟ ਕੀਤਾ, "ਹੁਣ ਤੱਕ ਕੋਈ ਵੀ ਇਰਾਨੀ ਰਾਜਨਾਇਕ ਵਫ਼ਦ, ਭਾਵੇਂ ਉਹ ਮੁੱਢਲੀ ਟੀਮ ਹੋਵੇ ਜਾਂ ਫਾਲੋ-ਅਪ ਮਿਸ਼ਨ, ਪਾਕਿਸਤਾਨ ਨਹੀਂ ਗਿਆ ਹੈ।"

ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ

ਰਿਪੋਰਟਾਂ ਅਨੁਸਾਰ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਮੇਨਈ ਨੇ ਗੱਲਬਾਤ ਲਈ ਹਰੀ ਝੰਡੀ ਦੇ ਦਿੱਤੀ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਵਫ਼ਦ ਨੂੰ ਇਸਲਾਮਾਬਾਦ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਬੁੱਧਵਾਰ ਨੂੰ ਗੱਲਬਾਤ ਦੇ ਨਵੇਂ ਦੌਰ ਦੀ ਉਮੀਦ ਜਾਗੀ ਹੈ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ, ਤਾਂ ਇਰਾਨੀ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਨ੍ਹਾਂ ਨੇ ਪਿਛਲੇ ਆਪ੍ਰੇਸ਼ਨਾਂ ਦਾ ਹਵਾਲਾ ਦਿੰਦਿਆਂ ਇਰਾਨ ਦੇ ਪਰਮਾਣੂ ਪਲਾਂਟਾਂ ਨੂੰ ਮਿੱਟੀ 'ਚ ਮਿਲਾਉਣ ਦੀ ਗੱਲ ਵੀ ਦੁਹਰਾਈ।

ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਗਾਲੀਬਾਫ ਨੇ ਵੀ ਅਮਰੀਕਾ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਹ ਧਮਕੀਆਂ ਦੇ ਸਾਏ ਹੇਠ ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਰਾਨ ਸਰੰਡਰ ਨਹੀਂ ਕਰੇਗਾ ਅਤੇ ਜੰਗ ਦੇ ਮੈਦਾਨ ਵਿੱਚ ਆਪਣੇ 'ਨਵੇਂ ਪੱਤੇ' ਖੋਲ੍ਹਣ ਲਈ ਤਿਆਰ ਹੈ।

ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News