ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ ਮਾਰ ਝੱਲ ਰਹੇ ਲੋਕ
Friday, Apr 17, 2026 - 07:17 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਇਸ ਸਮੇਂ ਬਿਜਲੀ ਦੇ ਭਿਆਨਕ ਸੰਕਟ ਦੀ ਲਪੇਟ ਵਿੱਚ ਹੈ। ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਕੀਤੀ ਜਾ ਰਹੀ ਹੈ। ਕਈ ਇਲਾਕਿਆਂ ਵਿੱਚ ਬਿਜਲੀ ਕੱਟ 15 ਤੋਂ 16 ਘੰਟੇ ਤੱਕ ਚੱਲ ਰਹੇ ਹਨ, ਜਿਸ ਨਾਲ ਆਮ ਜਨਜੀਵਨ, ਕਾਰੋਬਾਰ ਅਤੇ ਉਦਯੋਗ-ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ।
ਜਦੋਂ ਦੇਸ਼ ਹਨ੍ਹੇਰੇ ਵਿੱਚ ਡੁੱਬਿਆ ਹੋਇਆ ਹੈ, ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਇਰਾਨ ਦੇ ਦੌਰੇ 'ਤੇ ਹਨ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਤੁਰਕੀ ਦੇ ਐਂਟਾਲੀਆ ਡਿਪਲੋਮੇਸੀ ਫੋਰਮ ਵਿੱਚ ਹਿੱਸਾ ਲੈਣ ਲਈ ਉੱਥੇ ਮੌਜੂਦ ਹਨ। ਜਿੱਥੇ ਇਹ ਦੋਵੇਂ ਚੋਟੀ ਦੇ ਆਗੂ ਵਿਦੇਸ਼ਾਂ ਵਿੱਚ ਕੂਟਨੀਤੀ ਚਲਾ ਰਹੇ ਹਨ, ਉੱਥੇ ਹੀ ਘਰ ਵਿੱਚ ਬਿਜਲੀ ਸੰਕਟ ਨੇ ਆਮ ਪਾਕਿਸਤਾਨੀ ਨੂੰ ਬੇਹਾਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ
ਇਸ ਸੰਕਟ ਦਾ ਮੁੱਖ ਕਾਰਨ ਐੱਲਐੱਨਜੀ ਦੀ ਸਪਲਾਈ ਵਿੱਚ ਆਈ ਭਾਰੀ ਕਮੀ ਹੈ। ਖਾੜੀ ਖੇਤਰ ਵਿੱਚ ਚੱਲ ਰਹੀ ਜੰਗ ਵਰਗੀ ਸਥਿਤੀ ਕਾਰਨ ਪਾਕਿਸਤਾਨ ਦੇ ਜ਼ਿਆਦਾਤਰ ਬਿਜਲੀ ਪਲਾਂਟਾਂ ਨੂੰ ਹੋਣ ਵਾਲੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਊਰਜਾ ਮੰਤਰੀ ਓਵੈਸ ਲੇਘਾਰੀ ਅਨੁਸਾਰ, 6000 ਮੈਗਾਵਾਟ ਦੀ ਸਮਰੱਥਾ ਵਾਲੇ ਪਲਾਂਟ ਇਸ ਸਮੇਂ ਸਿਰਫ਼ 500 ਮੈਗਾਵਾਟ ਬਿਜਲੀ ਹੀ ਪੈਦਾ ਕਰ ਪਾ ਰਹੇ ਹਨ।
ਦੱਸ ਦੇਈਏ ਕਿ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਪ੍ਰੈਲ ਦੀ ਸ਼ੁਰੂਆਤ ਵਿੱਚ ਜੋ ਮੰਗ 9000 ਮੈਗਾਵਾਟ ਸੀ, ਉਹ ਹੁਣ ਵਧ ਕੇ ਲਗਭਗ 20,000 ਮੈਗਾਵਾਟ ਤੱਕ ਪਹੁੰਚ ਗਈ ਹੈ। ਕੁੱਲ ਬਿਜਲੀ ਦੀ ਕਿੱਲਤ ਰਾਤ ਦੇ ਸਮੇਂ 4500 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਛੋਟੇ ਉਦਯੋਗਾਂ ਅਤੇ ਆਮ ਘਰਾਂ ਵਿੱਚ ਹਨ੍ਹੇਰਾ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ- 72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ ਪਲਾਨ!
ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ
ਲਾਹੌਰ ਅਤੇ ਕਰਾਚੀ ਵਿੱਚ 3 ਤੋਂ 12 ਘੰਟੇ ਤੱਕ ਬਿਜਲੀ ਕੱਟ ਲੱਗ ਰਹੇ ਹਨ। ਮੁਲਤਾਨ ਅਤੇ ਦੱਖਣੀ ਪੰਜਾਬ ਵਿੱਚ 10 ਤੋਂ 16 ਘੰਟੇ ਤੱਕ ਬਿਜਲੀ ਕਟੌਤੀ ਹੋ ਰਹੀ ਹੈ। ਉਥੇ ਹੀ ਪੇਸ਼ਾਵਰ ਅਤੇ ਫੈਸਲਾਬਾਦ ਦੇ ਸ਼ਹਿਰੀ ਇਲਾਕਿਆਂ ਵਿੱਚ 5-10 ਘੰਟੇ ਅਤੇ ਪੇਂਡੂ ਇਲਾਕਿਆਂ ਵਿੱਚ 16 ਘੰਟੇ ਤੋਂ ਵੀ ਵੱਧ ਸਮਾਂ ਬਿਜਲੀ ਗਾਇਬ ਹੈ।
ਪਾਕਿਸਤਾਨ ਸਰਕਾਰ ਇਸ ਸਥਿਤੀ ਲਈ ਇਰਾਨ ਸੰਕਟ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਜਨਤਾ ਤੋਂ ਮੁਆਫ਼ੀ ਮੰਗ ਰਹੀ ਹੈ, ਜਦਕਿ ਸੋਸ਼ਲ ਮੀਡੀਆ 'ਤੇ ਵਿਰੋਧੀ ਧਿਰ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਦੇਸ਼ ਦੀ ਬਿਜਲੀ ਸਮੱਸਿਆ ਦਾ ਹੱਲ ਕਦੋਂ ਨਿਕਲੇਗਾ।
ਇਹ ਵੀ ਪੜ੍ਹੋ- ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼
