ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਸਮੇਤ 166 ਮੈਂਬਰਾਂ ਨੂੰ 10-10 ਸਾਲ ਦੀ ਸਜ਼ਾ
Thursday, Jul 31, 2025 - 11:07 PM (IST)

ਲਾਹੌਰ, (ਭਾਸ਼ਾ)– ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਪੰਜਾਬ ਸੂਬੇ ਵਿਚ 9 ਮਈ, 2023 ਨੂੰ ਆਈ. ਐੱਸ. ਆਈ. ਭਵਨ ਅਤੇ ਹੋਰ ਫੌਜੀ ਸੰਸਥਾਨਾਂ ’ਤੇ ਹੋਏ ਹਮਲੇ ਦੇ ਸਿਲਸਿਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਸਮੇਤ 166 ਮੈਂਬਰਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਵੀਰਵਾਰ ਨੂੰ ਫੈਸਲਾਬਾਦ ਵਿਚ ਆਈ. ਐੱਸ. ਆਈ. ਭਵਨ ’ਤੇ ਹਮਲੇ ਦੇ ਮਾਮਲੇ ’ਚ 185 ਮੁਲਜ਼ਮਾਂ ’ਚੋਂ 108 ਨੂੰ ਦੋਸ਼ੀ ਠਹਿਰਾਇਆ ਅਤੇ ਬਾਕੀ 77 ਨੂੰ ਬਰੀ ਕਰ ਦਿੱਤਾ।