ਸ਼ਰੀਫ ਦੇ ''ਨਿਆਂਪਾਲਿਕਾ ਵਿਰੋਧੀ'' ਭਾਸ਼ਣਾਂ ਦੇ ਪ੍ਰਸਾਰਣ ''ਤੇ 15 ਦਿਨ ਦੀ ਪਾਬੰਦੀ

04/16/2018 8:48:42 PM

ਲਾਹੌਰ— ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਮੀਡੀਆ ਰੇਗੂਲੇਟਰੀ ਅਥਾਰਟੀ ਨੂੰ ਨਿਰਦੇਸ਼ ਦਿੱਤਾ ਕਿ ਟੀ.ਵੀ. ਚੈਨਲਾਂ ਨੂੰ ਪਾਕਿਸਤਾਨ ਦੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਨਿਆਂਪਾਲਿਕਾ ਵਿਰੋਧੀ ਭਾਸ਼ਣਾਂ ਦੇ ਪ੍ਰਸਾਰਣ ਤੋਂ ਰੋਕਿਆ ਜਾਵੇ। ਜੱਜ ਮਜ਼ਾਹਿਰ ਅਲੀ ਨਕਵੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਪੀਠ ਨੇ ਅਥਾਰਟੀ ਨੂੰ ਕਥਿਤ ਨਫਰਤ ਭਰੇ ਭਾਸ਼ਣਾਂ ਦੇ ਸੰਬੰਧ 'ਚ ਬਕਾਇਆ ਸ਼ਿਕਾਇਤਾਂ 'ਤੇ 15 ਦਿਨ 'ਚ ਫੈਸਲਾ ਕਰਨ ਤੇ ਇਕ ਢਾਂਚਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ।
ਇਕ ਅਦਾਲਤੀ  ਅਧਿਕਾਰੀ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ ਕਿ ਅਦਾਲਤ ਨੇ ਅਥਾਰਟੀ ਨੂੰ ਨਿਆਂਪਾਲਿਕਾ ਵਿਰੋਧੀ ਭਾਸ਼ਣਾਂ ਦੇ ਸੰਬੰਧ 'ਚ ਟੀ.ਵੀ. ਚੈਨਲਾਂ ਦੀ ਸਖਤੀ ਨਾਲ ਨਿਗਰਾਨੀ ਕਰਨ ਤੇ 15 ਦਿਨ ਬਾਅਦ ਰਿਪੋਰਟ ਸੌਂਪਣ ਦਾ ਨਿਰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੀਠ ਨੇ ਇਸ ਮਾਮਲੇ 'ਚ ਅਦਾਲਤ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇਣ ਵਾਲੀ ਸ਼ਰੀਫ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਸ਼ਰੀਫ (68) ਭ੍ਰਿਸ਼ਟਾਚਾਰ ਰੋਕੂ ਅਦਾਲਤ 'ਚ ਪਨਾਮਾ ਪੇਪਰ ਮਾਮਲੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਨੇ ਪਿਛਲੇ ਸਾਲ ਜੁਲਾਈ 'ਚ ਉਨ੍ਹਾਂ ਨੂੰ ਅਯੋਗ ਠਹਿਰਾਉਂਦੇ ਹੋਏ ਅਸਤੀਫੇ ਲਈ ਮਜਬੂਰ ਕੀਤਾ ਸੀ।


Related News