ਪੁਸ਼ਪਾ 2 ਦਾ ਇੰਤਜਾਰ ਕਰ ਰਹੇ ਫੈਨਜ਼ ਨੂੰ ਲੱਗਾ ਝਟਕਾ, 15 ਅਗਸਤ ਨੂੰ ਨਹੀਂ ਹੋਵੇਗੀ ਫ਼ਿਲਮ ਰਿਲੀਜ਼
Thursday, Jun 13, 2024 - 03:05 PM (IST)

ਮੁੰਬਈ- ਸਾਊਥ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਫ਼ਿਲਮ 'ਪੁਸ਼ਪਾ 2' ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਬੁਰੀ ਖਬਰ ਹੈ। ਫਿਲਮ 'ਪੁਸ਼ਪਾ 2' ਦੀ ਰਿਲੀਜ਼ ਨੂੰ ਪੋਸਟਪੌਨ ਕਰ ਦਿੱਤਾ ਗਿਆ ਹੈ। 'ਪੁਸ਼ਪਾ 2' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਸੀ। ਹੁਣ 'ਪੁਸ਼ਪਾ 2' ਨੂੰ ਕਦੋਂ ਰਿਲੀਜ਼ ਕੀਤਾ ਜਾਵੇਗਾ, ਇਸ ਬਾਰੇ ਨਿਰਮਾਤਾ ਜਲਦੀ ਹੀ ਜਾਣਕਾਰੀ ਦੇਣਗੇ।
ਇਹ ਖ਼ਬਰ ਵੀ ਪੜ੍ਹੋ- ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ, ਅਦਾਕਾਰਾ ਨੂੰ ਆਇਆ ਗੁੱਸਾ
ਤੁਹਾਨੂੰ ਦੱਸ ਦੇਈਏ ਕਿ ‘ਪੁਸ਼ਪਾ : ਦ ਰੂਲ’ 15 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਅਫਵਾਹਾਂ ਹਨ ਕਿ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਯਾਨੀ ਅਫਵਾਹਾਂ ਦੇ ਅਨੁਸਾਰ, ਇਹ ਫ਼ਿਲਮ ਆਪਣੀ ਨਿਰਧਾਰਤ ਰਿਲੀਜ਼ ਡੇਟ ‘ਤੇ ਸਿਨੇਮਾਘਰਾਂ ਵਿੱਚ ਨਹੀਂ ਆਵੇਗੀ। 12 ਜੂਨ ਨੂੰ ਸੋਸ਼ਲ ਮੀਡੀਆ ‘ਤੇ ‘ਪੁਸ਼ਪਾ 2’ ਨੂੰ ਕੁਝ ਮਹੀਨਿਆਂ ਲਈ ਮੁਲਤਵੀ ਕਰਨ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ- B'Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ 'ਚ
ਹਾਲਾਂਕਿ, ‘ਪੁਸ਼ਪਾ: ਦ ਰੂਲ’ ਦੇ ਨਿਰਮਾਤਾਵਾਂ ਨੇ ਅਜੇ ਤੱਕ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਅਫਵਾਹਾਂ ਮੁਤਾਬਕ ਪੁਸ਼ਪਾ 2 ਦੀ ਰਿਲੀਜ਼ ਡੇਟ ਟਾਲਣ ਦਾ ਕਾਰਨ ਇਹ ਹੈ ਕਿ ਫ਼ਿਲਮ ਅਜੇ ਪੂਰੀ ਨਹੀਂ ਹੋਈ ਹੈ। ਨਿਰਦੇਸ਼ਕ ਸੁਕੁਮਾਰ ਨੇ ਅਜੇ ਵੀ ਫ਼ਿਲਮ ਦੀ ਸ਼ੂਟਿੰਗ ਅਤੇ ਪੋਸਟ-ਪ੍ਰੋਡਕਸ਼ਨ ਦਾ ਕੰਮ ਪੂਰਾ ਨਹੀਂ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।