IMD ਦੀ ਭਵਿੱਖਬਾਣੀ; ਮਾਨਸੂਨ ਦੇ 15 ਜੂਨ ਤੱਕ ਮੱਧ ਪ੍ਰਦੇਸ਼ ਪਹੁੰਚਣ ਦੀ ਸੰਭਾਵਨਾ

06/01/2024 2:47:40 PM

ਭੋਪਾਲ- ਦੱਖਣੀ-ਪੱਛਮੀ ਮਾਨਸੂਨ ਦੇ ਮੱਧ ਪ੍ਰਦੇਸ਼ 'ਚ 15 ਜੂਨ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ ਸੂਬੇ 'ਚ ਉਸ ਦੇ ਆਮ ਆਮਦ ਤੋਂ ਦੋ ਦਿਨ ਪਹਿਲੇ ਹੈ। ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ-ਪੱਛਮੀ ਮਾਨਸੂਨ ਨੇ ਵੀਰਵਾਰ ਨੂੰ ਕੇਰਲ ਅਤੇ ਉੱਤਰ-ਪੂਰਬੀ ਖੇਤਰ ਵਿਚ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ। ਕੇਰਲ ਅਤੇ ਪੂਰਬ-ਉੱਤਰ ਵਿਚ ਮਾਨਸੂਨ ਦਾ ਇਕੱਠੇ ਆਉਣਾ ਕਾਫੀ ਦੁਰਲੱਭ ਹੈ ਅਤੇ ਇਸ ਤੋਂ ਪਹਿਲਾਂ 4 ਮੌਕਿਆਂ 2017, 1997, 1995 ਅਤੇ 1991 'ਚ ਅਜਿਹਾ ਹੋਇਆ ਸੀ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਭੋਪਾਲ ਕੇਂਦਰ ਦੇ ਮੌਸਮ ਵਿਗਿਆਨੀ ਪ੍ਰਮੇਂਦਰ ਕੁਮਾਰ ਨੇ ਮੱਧ ਪ੍ਰਦੇਸ਼ ਵਿਚ ਮਾਨਸੂਨ 15 ਜੂਨ ਦੇ ਆਲੇ-ਦੁਆਲੇ ਜਾਂ ਆਪਣੇ ਆਮ ਸਮੇਂ ਤੋਂ ਇਕ ਜਾਂ ਦੋ ਦਿਨ ਪਹਿਲਾਂ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮੌਸਮ ਵਿਚ ਸੂਬੇ 'ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ ਔਸਤਨ 949 ਮਿਲੀਮੀਟਰ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸੂਬੇ ਵਿਚ ਮਾਨਸੂਨ ਦੀ ਆਮਦ 25 ਜੂਨ ਨੂੰ ਹੋਈ ਸੀ ਪਰ ਘੱਟ ਸਮੇਂ ਵਿਚ ਹੀ ਉਸ ਨੇ ਪੂਰੇ ਸੂਬੇ ਨੂੰ ਕਵਰ ਕਰ ਲਿਆ ਸੀ। IMD ਦੇ ਭੋਪਾਲ ਕੇਂਦਰ ਦੇ ਇਕ ਹੋਰ ਮੌਸਮ ਵਿਗਿਆਨੀ ਪ੍ਰਕਾਸ਼ ਧਵਲੇ ਨੇ ਦੱਸਿਆ ਕਿ ਦੱਖਣੀ-ਪੱਛਮੀ ਮਾਨਸੂਨ ਨੇ ਕੇਰਲ ਵਿਚ ਆਮ ਨਾਲੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਗਤੀ ਆਮ ਵਾਂਗ ਰਹੀ ਤਾਂ ਮਾਨਸੂਨ 17 ਜੂਨ ਤੋਂ ਇਕ-ਦੋ ਦਿਨ ਪਹਿਲਾਂ ਦੱਖਣੀ ਮੱਧ ਪ੍ਰਦੇਸ਼ ਵਿਚ ਪਹੁੰਚ ਸਕਦਾ ਹੈ। ਸਾਲ 2022 ਵਿਚ ਸੂਬੇ ਦੇ ਮੱਧ ਖੇਤਰ ਵਿਚ ਮਾਨਸੂਨ ਦੀ ਆਮਦ ਆਪਣੇ ਆਮ ਸਮੇਂ ਤੋਂ ਇਕ ਦਿਨ ਪਹਿਲਾਂ 16 ਜੂਨ ਨੂੰ ਹੋਈ ਸੀ ਅਤੇ 21 ਜੂਨ ਤੱਕ ਸੂਬੇ ਦੇ 80 ਫ਼ੀਸਦੀ ਹਿੱਸੇ ਨੂੰ ਕਵਰ ਕਰ ਲਿਆ ਸੀ।


Tanu

Content Editor

Related News