ਪਾਕਿ ਕੋਰਟ ਨੇ ਈਸਾਈ ਜੋੜੇ ਨੂੰ ਦਿੱਤੀ ਰਾਹਤ, ਪਲਟੀ ਮੌਤ ਦਾ ਸਜ਼ਾ
Friday, Jun 04, 2021 - 10:56 AM (IST)
ਲਾਹੌਰ (ਬਿਊਰੋ): ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਕ ਈਸਾਈ ਜੋੜੇ ਦੀ ਮੌਤ ਦੀ ਸਜ਼ਾ ਨੂੰ ਪਲਟ ਦਿੱਤਾ। ਈਸ਼ਨਿੰਦਾ ਦੇ ਇਕ ਮਾਮਲੇ ਵਿਚ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਸਬੂਤਾਂ ਦੀ ਕਮੀ ਵਿਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਵਕੀਲਾਂ ਨੇ ਕਿਹਾ ਕਿ ਉਹਨਾਂ ਨੇ 7 ਸਾਲ ਮੌਤ ਦੇ ਖੌਫ ਵਿਚ ਬਿਤਾਏ ਸਨ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ ਦੀ ਇੰਟਰਪੋਲ ਨੂੰ ਅਪੀਲ, ਗੁਪਤਾ ਭਰਾਵਾਂ ਖ਼ਿਲਾਫ਼ ਰੈੱਡ ਨੋਟਿਸ ਹੋਵੇ ਜਾਰੀ
ਹੇਠਲੀ ਅਦਾਲਤ ਨੇ ਇਕ ਕਾਰਖਾਨੇ ਦੇ ਚੌਕੀਦਾਰ ਸ਼ਫਕਤ ਇਮੈਨੁਅਲ ਅਤੇ ਉਸ ਦੀ ਪਤਨੀ ਸ਼ਗੁਫਤਾ ਕੌਸਰ ਨੂੰ 2014 ਵਿਚ ਇਕ ਹੋਰ ਵਿਅਕਤੀ ਖਾਲਿਦ ਮਕਸੂਦ ਨੂੰ ਇਕ ਸੰਦੇਸ਼ ਵਿਚ ਪੈਗੰਬਰ ਮੁਹੰਮਦ ਦੇ ਬਾਰੇ ਵਿਚ ਅਪਮਾਨਜਨਕ ਟਿੱਪਣੀ ਭੇਜਣ 'ਤੇ ਮੌਤ ਦੀ ਸਜ਼ਾ ਸੁਣਾਈ ਸੀ। ਜੋੜੇ ਦੇ ਵਕੀਲ ਉਲ-ਮਲੂਕ ਨੇ ਰਾਇਟਰ ਨੂੰ ਦੱਸਿਆ ਕਿ ਲਾਹੌਰ ਹਾਈ ਕੋਰਟ ਨੇ ਜੋੜੇ ਨੂੰ ਇਸ ਮਾਮਲੇ ਵਿਚ ਬਰੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਦੋ ਦਿਨਾਂ ਵਿਚ ਅਦਾਲਤ ਤੋਂ ਵਿਸਤ੍ਰਿਤ ਆਦੇਸ਼ ਮਿਲਣ ਦੀ ਆਸ ਹੈ। ਦੂਜੇ ਪਾਸੇ ਇਸਤਗਾਸਾ ਪੱਖ ਦੇ ਵਕੀਲ ਗੁਲਾਮ ਮੁਸਤਫਾ ਚੌਧਰੀ ਨੇ ਦੱਸਿਆ ਕਿ ਇਸਤਗਾਸਾ ਪੱਖ ਫ਼ੈਸਲੇ ਖ਼ਿਲਾਫ਼ ਸਾਰੇ ਉਪਲਬਧ ਉਪਾਵਾਂ ਦੀ ਵਰਤੋਂ ਕਰੇਗਾ।